Home » ਆਕਲੈਂਡ ਦੇ ਰੌਇਲ ਓਕ ਇਲਾਕੇ ‘ਚ ਦੁਕਾਨਾਂ ਨੂੰ ਲੱਗੀ ਭਿਆਨਕ ਅੱਗ…
Home Page News New Zealand Local News NewZealand

ਆਕਲੈਂਡ ਦੇ ਰੌਇਲ ਓਕ ਇਲਾਕੇ ‘ਚ ਦੁਕਾਨਾਂ ਨੂੰ ਲੱਗੀ ਭਿਆਨਕ ਅੱਗ…

Spread the news


ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਰੌਇਲ ਓਕ ਦੇ ਮੈਨੁਕਾਊ ਰੋਡ ‘ਤੇ ਦੋ ਦੁਕਾਨਾਂ ਨੂੰ ਅੱਗ ਲੱਗਣ ਦੀ ਖਬਰ ਹੈ।ਸਵੇਰੇ 6.20 ਵਜੇ ਦੇ ਕਰੀਬ ਰੌਇਲ ਓਕ ਵਿਖੇ ਫਾਇਰ ਅਤੇ ਐਮਰਜੈਂਸੀ ਨੂੰ ਮੌਕੇ ‘ਤੇ ਬੁਲਾਇਆ ਗਿਆ।ਅੱਗ ਕਾਰਨ ਮੈਨੁਕਾਊ ਰੋਡ ਦੇ ਇੱਕ ਕੁੱਝ ਹਿੱਸੇ ਨੂੰ ਬੰਦ ਕੀਤਾ ਗਿਆ ਸੀ ਜਿਸ ਨੂੰ ਹੁਣ ਦੁਬਾਰਾ ਆਵਾਜਾਈ ਲਈ ਖੋਲ ਦਿੱਤਾ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਕਾਰਨ ਤਾਕਾਸ਼ੀ ਜਾਪਾਨੀ ਰਸੋਈ ਦਾ ਭਾਰੀ ਨੁਕਸਾਨ ਹੋਇਆਂ ਹੈ। ਸੀਨੀਅਰ ਸਟੇਸ਼ਨ ਅਧਿਕਾਰੀ ਅਲੀ ਰੋਜਰਸ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਬਾਰੇ ਟੀਮ ਦੀ ਜਾਂਚ ਜਾਰੀ ਹੈ।