ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਬੀਤੀ 6 ਅਗਸਤ ਨੂੰ ਦੋਸਤਾਂ ਨਾਲ ਸਿਡਨੀ ਦੇ North Curl Beach ‘ਤੇ ਨਹਾਉਣ ਗਏ ਭਾਰਤੀ ਮੂਲ ਦੇ ਰਾਬਿਨ ਕਾਦੀਆਂ ਦੀ ਇੱਕ ਵੱਡੀ ਲਹਿਰ ਦੇ ਲਪੇਟ ‘ਚ ਆਉਣ ਤੋ ਬਾਅਦ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਹੈ।ਦੱਸਿਆ ਜਾ ਰਿਹਾ ਹੈ ਕਿ ਰਾਬਿਨ ਅਤੇ ਉਸਦੇ ਸਾਥੀ ਸਾਰੇ ਹੀ ਇੰਟਰਨੈਸ਼ਨਲ ਸਟੂਡੈਂਟਸ ਸਨ। ਸਾਥੀ ਤਾਂ ਜਿਵੇਂ ਤਿਵੇਂ ਬੱਚ ਕੇ ਕੰਢੇ ਤੱਕ ਨਿਕਲ ਆਏ। ਪਰ ਰਾਬਿਨ ਨੂੰ ਬਚਾਉਣ ਲਈ North Curl Curl Surf Life Saving Club ਦੇ ਮੈਂਬਰਾਂ ਨੂੰ ਖਾਸੀ ਵਾਹ ਲਾਉਣੀ ਪਈ। ਮਗਰੋਂ ਉਸ ਨੂੰ Northern Beaches ਹਸਪਤਾਲ ਵਿੱਚ ਭਰਤੀ ਕੀਤਾ ਗਿਆ। ਪਰ ਪੰਜ ਦਿਨ ਮਗਰੋਂ ਰਾਬਿਨ ਜ਼ਿੰਦਗੀ ਤੇ ਮੌਤ ਨਾਲ ਜੰਗ ਲੜਦਾ ਦਮ ਤੋੜ ਗਿਆ।
ਰਾਬਿਨ ਸਿਡਨੀ ਦੇ Wentworthville ਵਿੱਚ ਰਹਿੰਦਾ ਸੀ। ਉਸਦੇ ਦੋਸਤਾਂ ਨੇ ਹੁਣ ਉਸਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਲਈ Go Fund ਪੇਜ ਬਣਾਇਆ ਹੈ।ਜਿਸਦਾ ਲਿੰਕ ਹੇਠ ਦਿੱਤਾ ਗਿਆ ਹੈ।
https://www.gofundme.com/f/supporting-robin-kadyans-family