Home » ਡੁਨੇਡਿਨ ‘ਚ ਚਾਕੂ ਮਾਰ ਇੱਕ ਵਿਅਕਤੀ ਨੂੰ ਕੀਤਾ ਗੰਭੀਰ ਜ਼ਖਮੀ…
Home Page News • New Zealand Local News • NewZealand

ਡੁਨੇਡਿਨ ‘ਚ ਚਾਕੂ ਮਾਰ ਇੱਕ ਵਿਅਕਤੀ ਨੂੰ ਕੀਤਾ ਗੰਭੀਰ ਜ਼ਖਮੀ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਡੁਨੇਡਿਨ ਵਿੱਚ ਚਾਕੂ ਮਾਰ ਇੱਕ ਵਿਅਕਤੀ ਨੂੰ ਜ਼ਖਮੀ ਕੀਤੇ ਜਾਣ ਦੀ ਘਟਨਾ ਸਾਹਮਣੇ ਆ ਰਹੀ ਹੈ।
ਪੁਲਿਸ ਅਧਿਕਾਰੀਆਂ ਅਤੇ ਪੈਰਾਮੈਡਿਕਸ ਨੂੰ ਰਾਤ 9 ਵਜੇ ਦੇ ਕਰੀਬ ਕੈਲਟਨ ਹਿੱਲ ‘ਤੇ ਇੱਕ ਪ੍ਰਾਪਰਟੀ ‘ਤੇ ਬੁਲਾਇਆ ਗਿਆ ਜਿੱਥੇ ਇੱਕ ਜਦੋਂ ਵਿਅਕਤੀ ਜ਼ਖਮੀ ਹਾਲਤ ਵਿੱਚ ਪਾਇਆਂ ਗਿਆ।
ਹਾਟੋ ਹੋਨ ਸੇਂਟ ਜੌਨ ਦੇ ਬੁਲਾਰੇ ਨੇ ਕਿਹਾ ਕਿ ਇੱਕ ਐਂਬੂਲੈਂਸ ਅਤੇ ਰੈਪਿਡ ਰਿਸਪਾਂਸ ਵਾਹਨ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ ਸੀ, ਇੱਕ ਮਰੀਜ਼ ਨੂੰ ਗੰਭੀਰ ਸੱਟਾਂ ਨਾਲ ਡੁਨੇਡਿਨ ਹਸਪਤਾਲ ਲਿਜਾਇਆ ਗਿਆ ਸੀ।ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।ਹਮਲਾਵਰ ਦੀ ਗ੍ਰਿਫਤਾਰੀ ਸਬੰਧੀ ਪੁਲਿਸ ਵੱਲੋਂ ਅਜੇ ਕੋਈ ਜਾਣਕਾਰੀ ਨਹੀ ਦਿੱਤੀ ਗਈ ਹੈ।