ਪਿਛਲੇ ਲੰਮੇ ਸਮੇਂ ਤੋਂ ਜੇਲ੍ਹ ਅੰਦਰ ਬੰਦ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਸੰਬੰਧੀ ਫ਼ੈਸਲਾ ਦਿੱਲੀ ਸਰਕਾਰ ਚਾਰ ਹਫਤੇਆਂ ਅੰਦਰ ਕਰੇਗੀ।
ਬੀਤੇ ਦਿਨ ਪੰਜਾਬ ਹਰਿਆਣਾ ਹਾਈ ਕੋਰਟ ਅੰਦਰ ਹੋਈ ਸੁਣਵਾਈ ਦੌਰਾਨ ਇਸ ਬਾਰੇ ਦਿੱਲੀ ਸਰਕਾਰ ਵਲੋਂ ਪੇਸ਼ ਹੋਏ ਰਵਿੰਦਰ ਸਿੰਘ ਬਿਸ਼ਟ ਨੇ ਅਦਾਲਤ ਅੰਦਰ ਪੇਸ਼ ਹੋ ਕੇ ਦਸਿਆ ਸੀ । ਜਿਕਰਯੋਗ ਹੈ ਕਿ ਪ੍ਰੋ. ਭੁੱਲਰ ਦੀ ਜਮਾਨਤ ਲਈ ਅਦਾਲਤ ਅੰਦਰ ਪੰਜਾਬ ਲਾਇਰਜ਼ ਵਲੋਂ ਇਕ ਪਟੀਸ਼ਨ ਦਾਖਿਲ ਕੀਤੀ ਗਈ ਸੀ ਤੇ ਇਸ ਮਾਮਲੇ ਵਿਚ ਦਿੱਲੀ ਸਰਕਾਰ ਵਲੋਂ ਅਦਾਲਤ ਅੰਦਰ ਕੋਈ ਵੀਂ ਹਾਜਿਰ ਨਹੀਂ ਹੋ ਰਿਹਾ ਸੀ ਜਿਸ ਕਰਕੇ ਦਿੱਲੀ ਸਰਕਾਰ ਨੂੰ ਦਸਤੀ ਸੰਮਨ ਭਿੱਜਵਾਏ ਗਏ ਸਨ । ਪ੍ਰੋ. ਭੁੱਲਰ ਇਸ ਸਮੇਂ ਅੰਮ੍ਰਿਤਸਰ ਦੇ ਗੁਰੂ ਨਾਨਕ ਅਸਪਤਾਲ ਵਿਚ ਪੁਲਿਸ ਨਿਗਰਾਨੀ ਹੇਠ ਇਲਾਜ ਅੱਧੀਨ ਬੰਦ ਹਨ । ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 18 ਅਕਤੂਬਰ ਨੂੰ ਹੋਏਗੀ ।