Home » ਖੜਗੇ ਨੇ ਪੰਜ ਸਤੰਬਰ ਨੂੰ ਸੱਦੀ INDIA Bloc ਦੇ ਸੰਸਦ ਮੈਂਬਰਾਂ ਦੀ ਬੈਠਕ, ਸੰਸਦ ਦੇ ਵਿਸ਼ੇਸ਼ ਇਜਲਾਸ ਲਈ ਰਣਨੀਤੀ ਤੈਅ ਕੀਤੇ ਜਾਣ ਦੀ ਸੰਭਾਵਨਾ…
Home Page News India India News

ਖੜਗੇ ਨੇ ਪੰਜ ਸਤੰਬਰ ਨੂੰ ਸੱਦੀ INDIA Bloc ਦੇ ਸੰਸਦ ਮੈਂਬਰਾਂ ਦੀ ਬੈਠਕ, ਸੰਸਦ ਦੇ ਵਿਸ਼ੇਸ਼ ਇਜਲਾਸ ਲਈ ਰਣਨੀਤੀ ਤੈਅ ਕੀਤੇ ਜਾਣ ਦੀ ਸੰਭਾਵਨਾ…

Spread the news

 ਸੰਸਦ ਦੇ ਵਿਸ਼ੇਸ਼ ਇਜਲਾਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਤੇ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਨੇ ਪੰਜ ਸਤੰਬਰ ਨੂੰ ਇੰਡੀਆ ਗਠਜੋੜ ਦੀਆਂ ਸਹਿਯੋਗੀ ਪਾਰਟੀਆਂ ਦੇ ਸੰਸਦ ਮੈਂਬਰਾਂ ਦੀ ਇਕ ਬੈਠਕ ਬੁਲਾਈ ਹੈ। ਸੂਤਰਾਂ ਨੇ ਦੱਸਿਆ ਕਿ ਵਿਰੋਧੀ ਪਾਰਟੀਆਂ 18 ਤੋਂ 22 ਸਤੰਬਰ ਤੱਕ ਹੋਣ ਵਾਲੇ ਅਗਲੇ ਵਿਸ਼ੇਸ਼ ਇਜਲਾਸ ਲਈ ਆਪਣੀ ਰਣਨੀਤੀ ਤੈਅ ਕਰਨਗੇ। ਉਨ੍ਹਾਂ ਕਿਹਾ ਕਿ ਖੜਗੇ ਨੇ ਰਾਜਾਜੀ ਮਾਰਗ ’ਤੇ ਸਥਿਤ ਆਪਣੀ ਰਿਹਾਇਸ਼ ’ਤੇ ਇਹ ਬੈਠਕ ਬੁਲਾਈ ਹੈ। ਸੰਸਦ ਦੇ ਪੰਜ ਦਿਨਾ ਵਿਸ਼ੇਸ਼ ਇਜਲਾਸ ਦਾ ਏਜੰਡਾ ਅਜੇ ਤੱਕ ਸਪਸ਼ਟ ਨਹੀਂ ਹੈ। ਇਨ੍ਹੀਂ ਦਿਨੀਂ ਵਿਰੋਧੀ ਗਠਜੋੜ ਇੰਡੀਆ ਦੀਆਂ ਭਾਈਵਾਲ ਪਾਰਟੀਆਂ ਮਿਲ ਕੇ ਕੰਮ ਕਰ ਰਹੇ ਹਨ। ਉਹ 2024 ਦੀਆਂ ਲੋਕ ਸਭਾ ਚੋਣਾਂ ਦੇ ਨਾਲ-ਨਾਲ ਵੱਖ-ਵੱਖ ਮੋਰਚਿਆਂ ’ਤੇ ਇਕਜੁੱਟ ਹੋ ਕੇ ਭਾਜਪਾ ਦਾ ਮੁਕਾਬਲਾ ਕਰਨ ਦੀ ਯੋਜਨਾ ਬਣਾ ਰਹੇ ਹਨ। ਗਠਜੋੜ ਦੀਆਂ ਸਹਿਯੋਗੀ ਪਾਰਟੀਆਂ ਨੇ ਹੁਣੇ ਜਿਹੇ ਸੰਪਨ ਹੋਏ ਸੰਸਦ ਦੇ ਮੌਨਸੂਨ ਇਜਲਾਸ ਦੌਰਾਨ ਵੀ ਇਕਜੁੱਟਤਾ ਪ੍ਰਦਰਸ਼ਿਤ ਕੀਤੀ ਸੀ। ਏਐੱਨਆਈ ਮੁਤਾਬਕ ਵਿਰੋਧੀ ਨੇਤਾਵਾਂ ਦੀ ਇਸ ਬੈਠਕ ਨੂੰ ਪੰਜ ਸੂਬਿਆਂ ਦੀਆਂ ਅਗਲੀਆਂ ਚੋਣਾਂ ਦੇ ਨਾਲ-ਨਾਲ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਲਈ ਵੀ ਰਣਨੀਤੀ ਤਿਆਰ ਕਨਰ ਦੀ ਦਿਸ਼ਾ ’ਚ ਇਕ ਕਦਮ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ। ਐੱਨਸੀਪੀ (ਸਰਦ ਪਵਾਰ ਧੜਾ) ਦੀ ਨੇਤਾ ਸੁਪਰੀਆ ਸੁਲੇ ਨੇ ਮੁੰਬਈ ’ਚ ਵਿਰੋਧੀ ਗਠਜੋੜ ਦੀ ਤੀਜੀ ਬੈਠਕ ਤੋਂ ਬਾਅਦ ਕਿਹਾ ਸੀ ਕਿ ਇੰਡੀਆ ਦੀ ਅਗਲੀ ਬੈਠਕ ਰਾਸ਼ਟਰੀ ਰਾਜਧਾਨੀ ’ਚ ਹੋਵੇਗੀ। ਇਸ ਤੋਂ ਪਹਿਲਾਂ ਇੰਡੀਆ ਦੇ ਬੈਨਰ ਹੇਠ ਇਕਜੁੱਟ ਹੋਈਆਂ ਵਿਰੋਧੀ ਪਾਰਟੀਆਂ ਨੇ ਮੁੰਬਈ ’ਚ ਆਪਣੀ ਤੀਜੀ ਬੈਠਕ ਦੌਰਾਨ 2024 ਦੀਆਂ ਲੋਕ ਸਭਾ ਚੋਣਾਂ ਸਮੂਹਿਕ ਤੌਰ ’ਤੇ ਲੜਨ ਦਾ ਬਦਲ ਲਿਆ। ਨਾਲ ਹੀ ਐਲਾਨ ਕੀਤਾ ਕਿ ਸੀਟ ਵੰਡ ਦੀ ਵਿਵਸਥਾ ਨੂੰ ਛੇਤੀ ਤੋਂ ਛੇਤੀ ਅੰਤਿਮ ਰੂਪ ਦਿੱਤਾ ਜਾਵੇਗਾ।