Home » ਆਕਲੈਂਡ ‘ਚ ਹੋਈ ਇੱਕ ਡਕੈਤੀ ਦੇ ਮਾਮਲੇ ਵਿੱਚ ਪੁਲਿਸ ਨੇ ਕੀਤੇ ਚਾਰ ਗ੍ਰਿਫਤਾਰ…
Home Page News New Zealand Local News NewZealand

ਆਕਲੈਂਡ ‘ਚ ਹੋਈ ਇੱਕ ਡਕੈਤੀ ਦੇ ਮਾਮਲੇ ਵਿੱਚ ਪੁਲਿਸ ਨੇ ਕੀਤੇ ਚਾਰ ਗ੍ਰਿਫਤਾਰ…

Spread the news

ਆਕਲੈਂਡ (ਬਲਜਿੰਦਰ ਸਿੰਘ) ਕੱਲ੍ਹ ਸਵੇਰੇ ਆਕਲੈਂਡ ਦੇ ਸੀਬੀਡੀ ਵਿੱਚ ਇੱਕ ਭਿਆਨਕ ਲੁੱਟ ਦੇ ਮਾਮਲੇ ‘ਚ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਚਾਰ ਲੋਕਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।ਸਾਰਜੈਂਟ ਸਕਾਟ ਆਰਮਸਟ੍ਰਾਂਗ ਨੇ ਕਿਹਾ ਕਿ ਐਤਵਾਰ ਸਵੇਰੇ 5:15 ਵਜੇ ਹਾਈ ਸਟ੍ਰੀਟ ‘ਤੇ ਅਪਰਾਧੀਆਂ ਦੇ ਇੱਕ ਕੁੱਝ ਲੋਕਾਂ ਤੇ ਹਮਲਾ ਕਰ ਲੁੱਟ ਕੀਤੀ ਗਈ ਸੀ।ਅਪਰਾਧੀ ਮੌਕੇ ਤੋ ਭੱਜ ਗਏ ਸਨ ਜਿਨਾਂ ਨੂੰ ਪੁਲਿਸ ਨੇ ਬਾਅਦ ਵਿੱਚ ਲੱਭ ਕੇ ਹਿਰਾਸਤ ਵਿੱਚ ਲੈ ਲਿਆ।ਪੁਲਿਸ ਨੇ ਦੱਸਿਆ ਕਿ 18-19 ਸਾਲ ਦੀ ਉਮਰ ਦੇ ਚਾਰ ਵਿਅਕਤੀਆਂ ਨੂੰ ਅੱਜ ਔਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਡਕੈਤੀ ਦੇ ਗੰਭੀਰ ਦੋਸ਼ ਹੇਠ ਪੇਸ਼ ਕੀਤਾ ਜਾਵੇਗਾ।