WHO ਨੇ ਦੁਨੀਆ ਭਰ ਵਿੱਚ ਕੋਰੋਨਾ ਦੇ ਮਾਮਲਿਆਂ ਅਤੇ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਵਾਧੇ ਦੀ ਪੁਸ਼ਟੀ ਕੀਤੀ ਹੈ। ਇਸ ਦੇ ਲਈ WHO ਨੇ ਸਾਰੇ ਦੇਸ਼ਾਂ ਨੂੰ ਕੋਵਿਡ-19 ਨਾਲ ਸਬੰਧਤ ਪੂਰਾ ਡਾਟਾ ਸਾਂਝਾ ਕਰਨ ਦੀ ਅਪੀਲ ਕੀਤੀ ਗਈ ਹੈ। WHO ਦੇ ਡਾਇਰੈਕਟਰ ਜਨਰਲ ਟੇਡਰੋਸ ਅਡਾਨੋਮ ਨੇ ਕਿਹਾ ਹੈ ਕਿ ਯੂਰਪ ਵਿੱਚ ਕੋਰੋਨਾ ਕਰਕੇ ਦਾਖਲ ਮਰੀਜ਼ਾਂ ਦੀ ਗਿਣਤੀ ਵਧੀ ਹੈ, ਜਦਕਿ ਏਸ਼ੀਆ ਅਤੇ ਮੱਧ ਪੂਰਬ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧੀ ਹੈ।
WHO ਦੇ ਅਨੁਸਾਰ, ਸਿਰਫ 43 ਦੇਸ਼ ਹੀ ਕੋਵਿਡ ਕਰਕੇ ਹੋਈਆਂ ਮੌਤਾਂ ਦਾ ਅੰਕੜਾ ਸਾਂਝਾ ਕਰ ਰਹੇ ਹਨ। ਇਸ ਦੇ ਨਾਲ ਹੀ, ਸਿਰਫ 20 ਦੇਸ਼ ਅਜਿਹੇ ਹਨ ਜੋ ਦਾਖਲ ਮਰੀਜ਼ਾਂ ਨਾਲ ਸਬੰਧਤ ਜਾਣਕਾਰੀ ਦੇ ਰਹੇ ਹਨ। ਸੰਗਠਨ ਨੇ ਕਿਹਾ ਕਿ ਵਰਤਮਾਨ ਵਿੱਚ ਦੁਨੀਆ ਵਿੱਚ ਕੋਈ ਵੀ ਅਜਿਹਾ ਇੱਕ ਰੂਪ ਨਹੀਂ ਹੈ ਜੋ ਸਭ ਤੋਂ ਤੇਜ਼ੀ ਨਾਲ ਫੈਲ ਰਿਹਾ ਹੈ। EG.5 omicron ਪੂਰੇ ਦੇਸ਼ ਵੱਧ ਰਿਹਾ ਹੈ ਅਤੇ BA.2.86 ਸਬ-ਵੇਰੀਐਂਟ ਦੇ11 ਦੇਸ਼ਾਂ ਵਿੱਚ ਮਾਮਲੇ ਸਾਹਮਣੇ ਆਏ ਹਨ।
ਇੱਕ ਮਹੀਨਾ ਪਹਿਲਾਂ, WHO ਨੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਓਮਿਕਰੋਨ ਦੇ ਸਬ-ਵੇਰੀਐਂਟ EG.5 ਜਾਂ Eris ਨੂੰ ‘ ਵੇਰੀਐਂਟ ਔਫ ਇਨਟਰਾਸਟ ਘੋਸ਼ਿਤ ਕੀਤਾ ਸੀ। ਜੁਲਾਈ ਦੇ ਅੱਧ ਵਿੱਚ ਪਾਏ ਗਏ ਕੋਰੋਨਾ ਕੇਸਾਂ ਵਿੱਚੋਂ 17% ਇਸ ਕਿਸਮ ਦੇ ਸਨ। ਇਹ ਜੂਨ ਦੇ ਮੁਕਾਬਲੇ 7.6% ਵੱਧ ਸਨ। Eris ਵੇਰੀਐਂਟ ਦਾ ਮਾਮਲਾ ਯੂਕੇ ਵਿੱਚ 31 ਜੁਲਾਈ ਨੂੰ ਸਾਹਮਣੇ ਆਇਆ ਸੀ। ਇਸ ਵੇਰੀਐਂਟ ਦੇ ਜ਼ਿਆਦਾਤਰ ਮਾਮਲੇ ਅਮਰੀਕਾ, ਚੀਨ ਅਤੇ ਬ੍ਰਿਟੇਨ ‘ਚ ਹੀ ਪਾਏ ਜਾ ਰਹੇ ਹਨ।