Home » ਕ੍ਰਾਈਸਟਚਰਚ ‘ਚ ਅੱਜ ਸਵੇਰੇ ਬੀਚ ‘ਤੇ ਮਿਲੀ ਲਾਸ਼,ਪੁਲਿਸ ਵੱਲੋਂ ਜਾਂਚ ਜਾਰੀ…
Home Page News New Zealand Local News NewZealand

ਕ੍ਰਾਈਸਟਚਰਚ ‘ਚ ਅੱਜ ਸਵੇਰੇ ਬੀਚ ‘ਤੇ ਮਿਲੀ ਲਾਸ਼,ਪੁਲਿਸ ਵੱਲੋਂ ਜਾਂਚ ਜਾਰੀ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ)-ਕ੍ਰਾਈਸਟਚਰਚ ‘ਚ ਅੱਜ ਸਵੇਰੇ ਬੀਚ ‘ਤੇ ਇਕ ਲਾਸ਼ ਮਿਲਣ ਤੋਂ ਬਾਅਦ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਲਾਸ਼ ਅੱਜ ਸਵੇਰੇ ਰੈੱਡਕਲਿਫਸ ਦੇ ਕੰਢੇ ‘ਤੇ ਪਈ ਸੀ। ਪੁਲਿਸ ਨੂੰ ਇਸ ਸਬੰਧੀ ਸੂਚਨਾ ਸਵੇਰੇ 8.35 ਵਜੇ ਦੇ ਕਰੀਬ ਦਿੱਤੀ ਗਈ ਸੀ।“ਮੰਨਿਆ ਜਾਂਦਾ ਹੈ ਕਿ ਲਾਸ਼ ਕੁਝ ਸਮੇਂ ਤੋਂ ਪਾਣੀ ਵਿੱਚ ਸੀ।ਮ੍ਰਿਤਕ ਵਿਅਕਤੀ ਦੀ ਪਛਾਣ ਸਬੰਧੀ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।ਪੁਲਸ ਨੇ ਉਸ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ, ਜਿੱਥੇ ਲਾਸ਼ ਮਿਲੀ ਹੈ, ਇਕ ਵਿਸ਼ੇਸ਼ ਖੋਜ ਟੀਮ ਵੀ ਪਹੁੰਚ ਹੋਈ ਹੈ।