Home » ਪੰਜਾਬੀ ਸਿੱਖ ਨੋਜਵਾਨ ਗੁਰਕੀਰਤ ਸਿੰਘ ਨੂੰ ਅਮਰੀਕਾ ਯੂ-21 ਨੈਸ਼ਨਲ ਹਾਕੀ ਟੀਮ ਚ’ ਖੇਡਣ ਲਈ ਚੁਣਿਆ ਗਿਆ…
Home Page News India Sports Sports World World News World Sports

ਪੰਜਾਬੀ ਸਿੱਖ ਨੋਜਵਾਨ ਗੁਰਕੀਰਤ ਸਿੰਘ ਨੂੰ ਅਮਰੀਕਾ ਯੂ-21 ਨੈਸ਼ਨਲ ਹਾਕੀ ਟੀਮ ਚ’ ਖੇਡਣ ਲਈ ਚੁਣਿਆ ਗਿਆ…

Spread the news

ਅਮਰੀਕਾ ਦੀ ਧਰਤੀ ‘ਤੇ ਸਿੱਖ ਪੰਜਾਬੀ ਭਾਈਚਾਰੇ ਲਈ ਬੜੇ ਮਾਣ ਵਾਲੀ ਅਤੇ ਖੁਸ਼ੀ ਦੀ ਗੱਲ ਬਣੀ, ਜਦੋਂ ਸੈਕਰਾਮੈਂਟੋ (ਕੈਲੀਫੋਰਨੀਆ) ਤੋਂ ਗਿਆਨੀ ਅਮਰਜੀਤ ਸਿੰਘ ਜੀ ਦੇ ਸਪੁੱਤਰ ਸਾਬਤ ਸੂਰਤ  ਗੁਰਕੀਰਤ ਸਿੰਘ ਦੀ ਅਮਰੀਕਾ ਦੀ ਯੂ -21 ਨੈਸ਼ਨਲ ਹਾਕੀ ਟੀਮ ਵਿੱਚ ਉਸ ਨੂੰ ਚੁਣ ਲਿਆ ਗਿਆ ਹੈ।ਜੋ ਅੱਜਕਲ ਖੇਡਣ ਲਈ ਅਮਰੀਕਾ ਵਿੱਚ  ਹੈ।ਉਹ ਬਚਪਨ ਤੋ ਹੀ ਹਾਕੀ ਦੀ ਪ੍ਰੈਕਟਿਸ ਕਰ ਰਿਹਾ ਸੀ। ਗੁਰਕੀਰਤ  ਸਿੰਘ ਅਮਰੀਕਾ ਆਉਣ ਤੋਂ ਪਹਿਲਾਂ ਪੰਜਾਬ ਚੰਡੀਗੜ੍ਹ ਦੀ ਹਾਕੀ ਅਕੈਡਮੀ ਵਿੱਚ ਹਾਕੀ ਖੇਡਦਾ ਸੀ।ਅਤੇ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਗੁਰਕੀਰਤ ਸਿੰਘ ਨੇ ਆਪਣੀ ਸਖ਼ਤ ਮਿਹਨਤ ਦੇ ਨਾਲ ਪਰਿਵਾਰ ਦੀਆਂ ਅਰਦਾਸਾਂ ਅਤੇ ਸਤਿਗੁਰੂ ਦੀ ਕਿਰਪਾ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਗੁਰਕੀਰਤ ਸਿੰਘ ਦੇ ਪਿਤਾ ਗਿਆਨੀ ਅਮਰਜੀਤ ਸਿੰਘ ਪੰਥ ਦੇ  ਪ੍ਰਸਿੱਧ ਕਥਾਵਾਚਕ ਹਨ ਅਤੇ ਉਹ ਸੈਕਰਾਮੈਟੋ ਕੈਲੀਫੋਰਨੀਆ ਵਿਖੇ ਆਪਣੇ ਪਰਿਵਾਰ ਦੇ ਨਾਲ ਇੱਥੇ  ਰਹਿ ਰਹੇ ਹਨ। ਗੁਰਕੀਰਤ ਸਿੰਘ ਦੀ ਇਸ ਪ੍ਰਾਪਤੀ ‘ਤੇ ਦੁਨੀਆਂ  ਭਰ ਵਿੱਚੋਂ ਉਹਨਾਂ ਦੇ ਪਰਿਵਾਰ ਨੂੰ ਵਧਾਈਆਂ ਮਿਲ ਰਹੀਆਂ ਹਨ।