ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ) ਆਕਲੈਂਡ ਮੋਟਰਵੇਅ ‘ਤੇ ਅੱਜ ਸਵੇਰੇ ਇੱਕ ਵਾਹਨ ਹਾਦਸੇ ਤੋ ਬਾਅਦ ਮੌਕੇ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਇੱਕ ਹੋਰ ਵਾਹਨ ਨਾਲ ਟਕਰਾਅ ਜਾਣ ਨਾਲ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।
ਪੁਲਿਸ ਦਾ ਕਹਿਣਾ ਹੈ ਕਿ ਸਵੇਰੇ 1 ਵਜੇ ਦੇ ਆਸ-ਪਾਸ ਉੱਤਰ-ਪੱਛਮੀ ਮੋਟਰਵੇਅ ਦੀ ਦੱਖਣ-ਬਾਉਂਡ ਲੇਨ ਰਾਇਲ ਰੋਡ ਆਨ-ਰੈਂਪ ਦੇ ਨੇੜੇ, ਵਿੱਚ ਇੱਕ ਸਿੰਗਲ-ਵਾਹਨ ਦੇ ਹਾਦਸੇ ਦੀ ਰਿਪੋਰਟ ਤੋਂ ਬਾਅਦ ਉਨ੍ਹਾਂ ਨੂੰ ਘਟਨਾ ਸਥਾਨ ‘ਤੇ ਬੁਲਾਇਆ ਗਿਆ ਸੀ।ਹਾਦਸੇ ਤੋਂ ਬਾਅਦ, ਡਰਾਈਵਰ ਨੇ ਉੱਤਰੀ ਲੇਨਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ, ਜਿੱਥੇ ਉਹ ਕਿਸੇ ਹੋਰ ਵਾਹਨ ਨਾਲ ਟਕਰਾ ਗਏ।ਜ਼ਖਮੀ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਆਕਲੈਂਡ ਮੋਟਰਵੇਅ ‘ਤੇ ਹੋਏ ਹਾਦਸੇ ਤੋ ਬਾਅਦ ਮੌਕੇ ਤੋ ਭੱਜਿਆ ਵਿਅਕਤੀ ਦੂਜੇ ਵਾਹਨ ਨਾਲ ਟਕਰਾਉਣ ਕਾਰਨ ਹੋਇਆ ਗੰਭੀਰ ਜ਼ਖਮੀ…
