Home » ਗ੍ਰੀਸ ’ਚ ਜ਼ਹਿਰੀਲੇ ਜਾਨਵਰ ਦੇ ਕੱਟਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ…
Home Page News India India News

ਗ੍ਰੀਸ ’ਚ ਜ਼ਹਿਰੀਲੇ ਜਾਨਵਰ ਦੇ ਕੱਟਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ…

Spread the news


ਮਾਛੀਵਾੜਾ ਬਲਾਕ ਦੇ ਪਿੰਡ ਝੂੰਗੀਆਂ (ਬੁਰਜ ਕੱਚਾ) ਦੇ ਰਹਿਣ ਵਾਲੇ ਦਲੀਪ ਸਿੰਘ ਦਾ ਇਕਲੌਤਾ ਪੁੱਤਰ ਅਰੁਣਦੀਪ ਸਿੰਘ (27) ਜੋ ਕਿ ਵਿਦੇਸ਼ (ਗ੍ਰੀਸ) ਵਿਖੇ ਰੁਜ਼ਗਾਰ ਲਈ ਗਿਆ ਸੀ, ਦੀ ਉੱਥੇ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਅਰੁਣਦੀਪ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੋ ਗ੍ਰੀਸ ਵਿਖੇ ਰੁਜ਼ਗਾਰ ਲਈ ਗਿਆ ਜਿੱਥੇ ਕਿ ਉਹ ਖੇਤਾਂ ’ਚ ਕੰਮ ਕਰਦਾ ਸੀ। ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਉਹ ਗ੍ਰੀਸ ਵਿਖੇ ਖੇਤਾਂ ’ਚ ਕੰਮ ਕਰ ਰਿਹਾ ਸੀ ਕਿ ਅਚਾਨਕ ਉਸ ਨੂੰ ਕਿਸੇ ਜ਼ਹਿਰੀਲੇ ਜਾਨਵਰ ਨੇ ਕੱਟ ਲਿਆ ਜਿਸ ਨਾਲ ਉਸ ਦੀ ਮੌਤ ਹੋ ਗਈ। ਮਾਪਿਆਂ ਨੂੰ ਨੌਜਵਾਨ ਪੁੱਤ ਦੀ ਮੌਤ ਦੀ ਖ਼ਬਰ ਬਾਰੇ ਉਸ ਦੀ ਅੱਜ ਜਦੋਂ ਮ੍ਰਿਤਕ ਦੇਹ ਦਿੱਲੀ ਏਅਰਪੋਰਟ ’ਤੇ ਪੁੱਜੀ ਤਾਂ ਉਸ ਵੇਲੇ ਦੱਸੀ ਗਈ ਕਿਉਂਕਿ ਉਨ੍ਹਾਂ ਲਈ ਇਹ ਬਹੁਤ ਵੱਡਾ ਸਦਮਾ ਸੀ। ਜਦੋਂ ਨੌਜਵਾਨ ਅਰੁਣਦੀਪ ਸਿੰਘ ਦੀ ਮ੍ਰਿਤਕ ਦੇਹ ਪਿੰਡ ਪੁੱਜੀ ਤਾਂ ਉੱਥੇ ਮਾਹੌਲ ਬਹੁਤ ਹੀ ਗ਼ਮਗੀਨ ਹੋ ਗਿਆ ਕਿਉਂਕਿ ਜਿੱਥੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ ਉੱਥੇ ਭੈਣ ਨੇ ਆਪਣੇ ਇਕਲੌਤੇ ਭਰਾ ਨੂੰ ਸਿਰ ’ਤੇ ਸਿਹਰਾ ਸਜਾ ਕੇ ਅੰਤਿਮ ਵਿਦਾਇਗੀ ਦਿੱਤੀ। ਪਿੰਡ ਦੇ ਸਮਸ਼ਾਨਘਾਟ ’ਚ ਅਰੁਣਦੀਪ ਸਿੰਘ ਦਾ ਬੜੀ ਸੇਜਲ ਅੱਖਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ।