ਰਿਚਮੰਡ ਹਿੱਲ ਕੁਈਨਜ਼ ਕਾਉਂਟੀ ਦੇ ਇੱਕ ਪੰਜਾਬੀ ਸਿੱਖ ਵਿਅਕਤੀ ਨੂੰ ਮਾਮੂਲੀ ਜਿਹੇ ਹੋਏ ਕਾਰ ਹਾਦਸੇ ਨੂੰ ਲੈ ਕੇ ਉਸ ਨੂੰ ਬੜੀ ਬੇਰਹਿਮੀ ਕੁੱਟਿਆ ਗਿਆ ਜਿਸ ਕਾਰਨ ਕੁਝ ਦਿਨਾਂ ਬਾਅਦ ਜਮਾਇਕਾ ਦੇ ਹਸਪਤਾਲ ਵਿੱਚ ਉਸ ਦੀ ਮੋਤ ਹੋ ਗਈ।ਜੋ ਕਿ ਪੁਲਿਸ ਦਾ ਕਹਿਣਾ ਹੈ ਕਿ ਇੱਕ ਮਾਮੂਲੀ ਕਾਰ ਦੁਰਘਟਨਾ ਤੋਂ ਕੁਝ ਪਲਾਂ ਬਾਅਦ ਹੀ ਇਹ ਵਾਪਰਿਆ।ਮ੍ਰਿਤਕ ਦੇ ਪਰਿਵਾਰ ਨੇ ਸ਼ੱਕੀ ਵਿਰੁੱਧ ਨਫ਼ਰਤ ਅਪਰਾਧ ਦੇ ਦੋਸ਼ਾਂ ਦੀ ਵੀ ਮੰਗ ਕੀਤੀ।ਮਾਰੇ ਗਏ ਸਿੱਖ ਵਿਅਕਤੀ ਦਾ ਨਾਂ ਜਸਮੇਰ ਸਿੰਘ ਮੁਲਤਾਨੀ (68) ਸਾਲ ਦੱਸਿਆ ਜਾਦਾ ਹੈ।ਕਾਰ ਹਾਦਸੇ ਮਗਰੋਂ ਦੂਜੀ ਕਾਰ ਦਾ ਚਾਲਕ ਗਿਲਬਰਟ ਔਗਸਟਿਨ ਵੱਲੋ ਬਜ਼ੁਰਗ ਸਿੱਖ ਜਸਮੇਰ ਸਿੰਘ ਮੁਲਤਾਨੀ ਦੀ ਕਾਫੀ ਮੁੱਕੇ ਮਾਰ ਮਾਰ ਕੇ ਕੁੱਟਮਾਰ ਕੀਤੀ ਅਤੇ ਇਹ ਘਟਨਾ 19 ਅਕਤੂਬਰ ਨੂੰ ਵਾਪਰੀ ਸੀ। ਪੁਲਿਸ ਨੇ ਦੋਸ਼ੀ ਗਿਲਬਰਟ ਔਗਸਟਿਨ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ।ਪੁਲਿਸ ਨੇ ਹਮਲਾਵਰ ਦੋਸ਼ੀ ਗਿਲਬਰਟ ਔਗਸਟਿਨ ਦੇ ਵਿਰੁੱਧ ਕੁੱਟਮਾਰ ਤੋ ਇਲਾਵਾ ਜਾਨਲੇਵਾ ਹਮਲਾ ਅਤੇ ਕਤਲ ਦਾ ਦੌਸ਼ ਲਾਇਆ ਹੈ।ਬਜ਼ੁਰਗ ਜਸਮੇਰ ਸਿੰਘ ਮੁਲਤਾਨੀ ਦੀ ਮੋਤ ਮਗਰੋਂ ਪੂਰੇ ਸਿੱਖ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।ਮ੍ਰਿਤਕ ਜਸਮੇਰ ਸਿੰਘ, 68,ਸਾਲ ਸਿੱਖ ਧਰਮ ਦੇ ਨਾਲ ਸਬੰਧਤ ਆਪਣੇ ਪਰਿਵਾਰ ਨੂੰ ਪਾਲਣ ਲਈ ਭਾਰਤ ਤੋਂ ਅਮਰੀਕਾ ਆਏ ਸਨ।ਲੰਘੇ ਵੀਰਵਾਰ ਨੂੰ, ਜਸਮੇਰ ਸਿੰਘ ਮੁਲਤਾਨੀ ਆਪਣੀ ਪਤਨੀ ਨੂੰ ਅਗਲੇ ਹਫਤੇ ਭਾਰਤ ਦੀ ਯਾਤਰਾ ਦੀ ਤਿਆਰੀ ਲਈ ਡਾਕਟਰ ਦੀ ਨਿਯੁਕਤੀ ਤੋਂ ਵਾਪਿਸ ਘਰ ਲਿਜਾ ਰਿਹਾ ਸੀ।ਪਰ ਵੈਨ ਵਿਕ ਐਕਸਪ੍ਰੈਸਵੇਅ ‘ਤੇ ਇਹ ਹਾਦਸਾ ਵਾਪਰ ਗਿਆ।ਪਰਿਵਾਰ ਨੇ ਕਿਹਾ, ਭਾਰੀ ਕੁੱਟਮਾਰ ਦੋਰਾਨ “ਉਸ ਦੀ ਖੋਪੜੀ ਟੁੱਟ ਗਈ ਸੀ। ਅਤੇ ਅਗਲੇ ਦੋ ਦੰਦ ਨਿਕਲ ਗਏ ਸਨ।ਅਤੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਦਿੱਤਾ ਇਸ ਮੌਤ ਤੇ ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਨੇ ਜਿਸ ਨੇ ਸੋਸ਼ਲ ਮੀਡੀਆ ਸਾਈਟ ਐਕਸ,ਤੇ ਸਿੱਖ “ਜਸਮੇਰ ਸਿੰਘ ਮੁਲਤਾਨੀ ਦੀ ਮੋਤ ਤੇ ਡੂੰਘਾ ਦੁੱਖ ਜਿਤਾਇਆ ਹੈ।
ਮਾਮੂਲੀ ਕਾਰ ਹਾਦਸੇ ਨੂੰ ਲੈ ਕੇ ਪੰਜਾਬੀ ਬਜ਼ੁਰਗ ਦੀ ਕੀਤੀ ਕੁੱਟਮਾਰ,ਇਲਾਜ ਦੌਰਾਨ ਹੋਈ ਮੌਤ…
October 25, 2023
2 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












