ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ ) ਆਕਲੈਂਡ ਦੇ ਇੱਕ 41 ਸਾਲਾ ਵਿਅਕਤੀ ਨੇ ਬੀਤੀ ਕੱਲ੍ਹ ਸ਼ਾਮ ਆਪਣੀ ਕਾਰ ਵਿੱਚ ਬੈਠਣ ਦੌਰਾਨ ਗੋਲੀ ਲੱਗਣ ਤੋਂ ਬਾਅਦ ਆਪਣੇ ਆਪ ਨੂੰ ਹਸਪਤਾਲ ਪਹੁੰਚਾਇਆ।
ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਸ਼ਾਮ 6.25 ਵਜੇ ਦੇ ਕਰੀਬ ਓਟਾਹੁਹੂ ਦੇ ਮਾਰਜੋਰੀ ਜੇਨ ਕ੍ਰੇਸੈਂਟ ‘ਤੇ ਆਪਣੀ ਕਾਰ ‘ਚ ਬੈਠਾ ਸੀ, ਜਦੋਂ ਦੋ ਵਿਅਕਤੀ ਉਸ ਕੋਲ ਆਏ ਜਿਨਾਂ ਵੱਲੋਂ ਉਸਨੂੰ “ਡਰਾਈਵਰ ਦੀ ਵਿੰਡੋ ਸਕ੍ਰੀਨ” ਰਾਹੀਂ ਗੋਲੀ ਮਾਰ ਦਿੱਤੀ ਗਈ।ਜ਼ਖਮੀ ਵਿਅਕਤੀ ਨੇ ਆਪਣੇ ਆਪ ਨੂੰ ਮਾਊਂਟ ਵੈਲਿੰਗਟਨ ਦੇ ਵ੍ਹਾਈਟਕ੍ਰਾਸ ਐਕਸੀਡੈਂਟ ਐਂਡ ਐਮਰਜੈਂਸੀ ਸੈਂਟਰ ਪਹੁੰਚਾਇਆ ਅਤੇ ਉਸ ਨੂੰ ਤੁਰੰਤ ਆਕਲੈਂਡ ਹਸਪਤਾਲ ਲਿਜਾਇਆ ਗਿਆ।ਪੁਲਿਸ ਨੇ ਕਿਹਾ ਕਿ ਆਕਲੈਂਡ ਹਸਪਤਾਲ ਵਿੱਚ, ਉਸਦੀ ਸਰਜਰੀ ਹੋਈ ਅਤੇ ਉਹ ਸਥਿਰ ਹਾਲਤ ਵਿੱਚ ਹੈ।