ਆਕਲੈਂਡ(ਬਲਜਿੰਦਰ ਰੰਧਾਵਾ) ਹੈਮਿਲਟਨ ਈਸਟ ‘ਚ ਬੀਤੀ ਰਾਤ ਇੱਕ ਘਰ ਨੂੰ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਹੈ।ਪੁਲਿਸ ਨੇ ਕਿਹਾ ਕਿ ਐਮਰਜੈਂਸੀ ਸੇਵਾਵਾਂ ਨੂੰ ਅੱਧੀ ਰਾਤ ਗੈਡਸਬੀ ਪਲੇਸ ਪ੍ਰਾਪਰਟੀ ‘ਤੇ ਬੁਲਾਇਆ ਗਿਆ ਸੀ।
ਫਾਇਰ ਅਤੇ ਐਮਰਜੈਂਸੀ ਉੱਤਰੀ ਸ਼ਿਫਟ ਦੇ ਮੈਨੇਜਰ ਮਾਈਕਲ ਐਂਡਰਸਨ ਨੇ ਕਿਹਾ ਕਿ ਰਾਤ 11.54 ਵਜੇ ਬੁਲਾਏ ਜਾਣ ਤੋਂ ਬਾਅਦ ਤਿੰਨ ਫਾਇਰ ਕਰਮੀਆਂ ਨੇ ਹਾਜ਼ਰੀ ਭਰੀ ਜਿੱਥੇ ਇੱਕ ਵਿਅਕਤੀ ਨੂੰ ਮ੍ਰਿਤਕ ਪਾਇਆ ਗਿਆ।ਪੁਲਿਸ ਅਤੇ ਫਾਇਰ ਵਿਭਾਗ ਦੀ ਟੀਮ ਵੱਲੋਂ ਅੱਗ ਲੱਗਣ ਦੇ ਕਾਰਨਾ ਦੀ ਜਾਂਚ ਕੀਤੀ ਜਾ ਰਹੀ ਹੈ।