Home » ਇਟਲੀ ‘ਚ ਪੰਜਾਬੀਆਂ ਨੇ ਦਿਵਾਲੀ ਦੀ ਪਾਰਟੀ ਕਰਦੇ ਮੌਕੇ ਕਰ ਦਿੱਤਾ ਯਾਰ ਦਾ ਕਤਲ…
Home Page News India World World News

ਇਟਲੀ ‘ਚ ਪੰਜਾਬੀਆਂ ਨੇ ਦਿਵਾਲੀ ਦੀ ਪਾਰਟੀ ਕਰਦੇ ਮੌਕੇ ਕਰ ਦਿੱਤਾ ਯਾਰ ਦਾ ਕਤਲ…

Spread the news

ਇਟਲੀ ਦੇ ਲਾਸੀਓ ਸੂਬੇ ਦੇ ਜਿ਼ਲ੍ਹਾ ਲਾਤੀਨਾ ਦੇ ਸ਼ਹਿਰ ਸਬਾਊਦੀਆ ਬੇਲਾਫਾਰਨੀਆਂ ਵਿਖੇ ਭਾਰਤੀ ਲੋਕਾਂ ਨੇ ਦੀਵਾਲੀ ਦੀ ਚੱਲ ਰਹੀ ਪਾਰਟੀ ਵਿੱਚ ਕਿਸੇ ਗੱਲ ਨੂੰ ਲੈ ਹੋਏ ਤਕਰਾਰ ਦੌਰਾਨ ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਬੇਲਾਫਾਰਨੀਆਂ ਪਿੰਡ ਜਿੱਥੇ ਕਿ ਬਹੁਗਿਣਤੀ ਭਾਰਤੀ ਰਹਿੰਦੇ ਹਨ ਇੱਥੇ ਕੁਝ ਭਾਰਤੀ ਨੌਜਵਾਨਾਂ ਨੇ ਦੀਵਾਲੀ ਦੀਆਂ ਖੁਸ਼ੀਆਂ ਮਨਾਉਣ ਲਈ ਪਾਰਟੀ ਕੀਤੀ ਜਿਸ ਵਿੱਚ ਪਿੰਡ ਦੇ ਬਾਹਰੋਂ ਵੀ ਭਾਰਤੀ ਨੌਜਵਾਨਾਂ ਨੇ ਪਾਰਟੀ ਦਾ ਆਨੰਦ ਲੈਣ ਲਈ ਆਮਦ ਕੀਤੀ।ਦੀਵਾਲੀ ਦੀ ਰਾਤ ਸਾਰਾ ਪਿੰਡ ਜਸ਼ਨ ਮਨਾ ਰਿਹਾ ਸੀ ਲੋਕ ਢੋਲ ਤੇ ਭੰਗੜੇ ਵੀ ਪਾ ਰਹੇ ਸਨ ਪਟਾਖੇ ਵੀ ਚਲਾ ਰਹੇ ਸਨ ਇਸ ਦੌਰਾਨ ਬਹੁਤੀਆਂ ਚੱਲ ਰਹੀਆਂ ਪਾਰਟੀਆਂ ਵਿੱਚ ਸ਼ਰਾਬ ਤੇ ਕਬਾਬ ਦਾ ਜ਼ੋਰ ਵਧੇਰੇ ਸੀ ਤੇ ਇੱਕ ਅਜਿਹੀ ਹੀ ਪਾਰਟੀ ਵਿੱਚ ਕੁਝ ਦੋਸਤ ਜ਼ਸਨ ਮਨਾਉਂਦੇ ਮਨਾਉਂਦੇ ਕਿਸੇ ਗੱਲ ਨੂੰ ਲੈ ਆਪਸ ਵਿੱਚ ਗਰਮੋ-ਗਰਮੀ ਹੋ ਗਏ।ਪਾਰਟੀ ਵਿੱਚ ਮਾਮੂਲੀ ਤਕਰਾਰ ਤੋਂ ਗੱਲ ਸੁਰੂ ਹੋ ਕੇ ਅਜਿਹੇ ਮਹਾਂ ਭਾਰਤ ਦਾ ਰੂਪ ਧਾਰਨ ਕਰ ਗਈ ਕਿ ਇੱਕ ਪੰਜਾਬ ਨੌਜਵਾਨ ਜਿਸ ਦਾ ਨਾਮ ਉਜਾਗਰ ਸਿੰਘ (48)(ਮੋਹਾਲੀ)ਦੱਸਿਆ ਜਾ ਰਿਹਾ ਹੈ ਦੀ ਝਗੜੇ ਦੌਰਾਨ ਇੱਕ ਦੋਸਤ ਨੇ ਬਹੁਤ ਬੇਰਹਿਮੀ ਨਾਲ ਹੱਤਿਆ ਕਰ ਦਿੱਤਾ।ਦੱਸਿਆ ਜਾ ਰਿਹਾ ਕਿ ਜਿਹਨਾਂ ਨੌਜਵਾਨਾਂ ਆਪਣੇ ਹੀ ਦੋਸਤ ਨੂੰ ਸਿਰ ਵਿੱਚ ਜੋ਼ਰਦਾਰ ਸੱਟ ਮਾਰ ਮੌਤ ਦੇ ਘਾਟ ਉਤਾਰ ਦਿੱਤਾ ਉਸ ਦੀ ਲਾਸ਼ ਅਗਲੇ ਸਵੇਰ ਇਟਾਲੀਅਨ ਪੁਲਸ ਨੂੰ ਖੇਤਾਂ ਵਿੱਚੋਂ ਮਿਲੀ।ਘਟਨਾ ਦੀ ਜਾਣਕਾਰੀ ਮਿਲਦੇ ਇਟਲੀ ਪੁਲਸ ਹਰਕਤ ਵਿੱਚ ਆ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ।ਇਸ ਘਟਨਾ ਦੀ ਪੂਰੇ ਇਲਾਕੇ ਵਿੱਚ ਜਿੱਥੇ ਇਟਾਲੀਅਨ ਤੇ ਹੋਰ ਦੇਸ਼ਾਂ ਦੇ ਲੋਕਾਂ ਵਿੱਚ ਚਰਚਾ ਜ਼ੋਰਾਂ ਉੱਤੇ ਹਨ ਉੱਥੇ ਭਾਰਤੀਆਂ ਦੀਆਂ ਆਪਸੀ ਵੱਧ ਰਹੀਆਂ ਲੜਾਈਆਂ ਕਾਰਨ ਵਿਗੜ ਰਹੀ ਛਬੀ ਪ੍ਰਤੀ ਆਮ ਭਾਰਤੀ ਪਰਿਵਾਰ ਚਿੰਤਕ ਹਨ ਕਿਉਂਕਿ ਕਿ ਇਹ ਪਿੰਡ ਕਿਸੇ ਸਮੇਂ ਲੜਾਈਆਂ ਦਾ ਗੜ੍ਹ ਮੰਨਿਆਂ ਜਾਂਦਾ ਸੀ ਤੇ ਹੁਣ ਦੁਬਾਰਾ ਇਸ ਘਟਨਾ ਨੇ ਪਿਛਲੇ ਸਾਰੇ ਕਾਡਾਂ ਨੂੰ ਪੁਲਸ ਰਿਕਾਰਡ ਵਿੱਚ ਇੱਕ ਵਾਰ ਫਿਰ ਗਰਮਾ ਦਿੱਤਾ ਹੈ।ਇਸ ਦਿਨ ਹੀ ਇੱਕ ਹੋਰ ਵਿਦੇਸ਼ੀ ਨਾਈਜ਼ੀਰੀਅਨ (30)ਦੀ ਸਰਮੋਨੇਤਾ ਇਲਾਕੇ ਵਿੱਚ ਭੇਤ ਭਰੀ ਹਾਲਤ ਵਿੱਚ ਲਾਸ਼ ਮਿਲੀ ਹੈ ਜਿਸ ਕਾਰਨ ਪੁਲਸ ਕਾਫ਼ੀ ਸਖ਼ਤੀ ਨਾਲ ਇਲਾਕੇ ਵਿੱਚ ਪੁੱਛ ਪੜਤਾਲ ਕਰ ਰਹੀ ਹੈ।