Home » ਪੂਰਬੀ ਆਕਲੈਂਡ ‘ਚ ਚੋਰੀ ਕਰ ਭੱਜੇ ਪੰਜ ਨੌਜਵਾਨਾ ਨੂੰ ਪੁਲਿਸ ਨੇ ਕੀਤਾ ਕਾਬੂ…
Home Page News New Zealand Local News NewZealand

ਪੂਰਬੀ ਆਕਲੈਂਡ ‘ਚ ਚੋਰੀ ਕਰ ਭੱਜੇ ਪੰਜ ਨੌਜਵਾਨਾ ਨੂੰ ਪੁਲਿਸ ਨੇ ਕੀਤਾ ਕਾਬੂ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ) ਅੱਜ ਸਵੇਰੇ ਪੂਰਬੀ ਆਕਲੈਂਡ ਦੇ ਮਰੇਤਾਈ ਵਿੱਚ ਇੱਕ ਸਟੋਰ ਦੀ ਚੋਰੀ ਕਰ ਭੱਜੇ ਪੰਜ ਨੌਜਵਾਨਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆਂ ਹੈ।ਪੁਲਿਸ ਨੂੰ ਦੇ ਸਕੂਲ ਰੋਡ ‘ਤੇ ਇੱਕ ਦੁਕਾਨ ‘ਤੇ ਚੋਰੀ ਦੀ ਘਟਨਾ ਬਾਰੇ ਸਵੇਰੇ 5.33 ਵਜੇ ਦੇ ਕਰੀਬ ਸੂਚਿਤ ਕੀਤਾ ਗਿਆ ਸੀ।ਚੋਰੀ ਕਰਨ ਤੋ ਬਾਅਦ ਚੋਰਾਂ ਦਾ ਗਰੁੱਪ ਮੌਕੇ ਤੋ ਫ਼ਰਾਰ ਹੋ ਗਿਆ ਸੀ ‘ਤੇ ਜਿਨਾਂ ਨੂੰ ਪੁਲਿਸ ਨੇ ਈਗਲ ਹੈਲੀਕਾਪਟਰ ਦੀ ਮਦਦ ਨਾਲ ਮੈਂਗਰੀ ਇਲਾਕੇ ਵਿੱਚ ਚੋਰੀ ਦੇ ਸਮਾਨ ਨਾਲ ਕਾਬੂ ਕਰ ਲਿਆ ਗਿਆ।ਗ੍ਰਿਫਤਾਰ ਕੀਤੇ ਗਏ ਪੰਜ ਕਥਿਤ ਅਪਰਾਧੀਆਂ ਵਿੱਚੋਂ ਸਭ ਤੋਂ ਛੋਟੀ ਉਮਰ 16 ਸਾਲ ਦਾ ਨੌਜਵਾਨ ਹੈ ‘ਤੇ ਸਭ ਤੋਂ ਵੱਡੀ ਉਮਰ 18 ਸਾਲ ਹੈ।