Home » ਬ੍ਰਿਟਿਸ਼ PM ਸੁਨਕ ਨੇ ਦਿੱਤੀ ਚਿਤਾਵਨੀ, ਗੈਰ-ਕਾਨੂੰਨੀ ਪ੍ਰਵਾਸ ਨਾਲ ਤਬਾਹੀ ਦਾ ਖਤਰਾ…
Home Page News India World World News

ਬ੍ਰਿਟਿਸ਼ PM ਸੁਨਕ ਨੇ ਦਿੱਤੀ ਚਿਤਾਵਨੀ, ਗੈਰ-ਕਾਨੂੰਨੀ ਪ੍ਰਵਾਸ ਨਾਲ ਤਬਾਹੀ ਦਾ ਖਤਰਾ…

Spread the news

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਯੂਰਪ ਵਿਚ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਦਾਖਲੇ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕਿਹਾ ਕਿ ਕੁਝ ਦੁਸ਼ਮਣ ਇਮੀਗ੍ਰੇਸ਼ਨ ਨੂੰ ਹਥਿਆਰ ਵਜੋਂ ਵਰਤਣਾ ਚਾਹੁੰਦੇ ਹਨ ਤਾਂ ਜੋ ਸਮਾਜ ਨੂੰ ਜਾਣਬੁੱਝ ਕੇ ਅਸਥਿਰ ਕੀਤਾ ਜਾ ਸਕੇ।  ਯੂਰਪ ‘ਤੇ ਭਾਰੀ ਪੈ ਸਕਦੀ ਹੈ ਪ੍ਰਵਾਸੀਆਂ ਦੀ ਵਧਦੀ ਗਿਣਤੀ   ਪ੍ਰਧਾਨ ਮੰਤਰੀ ਸੁਨਕ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਮੁੱਦੇ ਨੂੰ ਹੱਲ ਕਰਨ ਲਈ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਵਧਦੀ ਗਿਣਤੀ ਯੂਰਪੀਅਨ ਦੇਸ਼ਾਂ ‘ਤੇ ਹਾਵੀ ਹੋ ਸਕਦੀ ਹੈ। ਇਸ ਦੇ ਨਾਲ ਹੀ ਉਹਨਾਂ ਸੰਕੇਤ ਦਿੱਤਾ ਕਿ ਅੰਤਰਰਾਸ਼ਟਰੀ ਕਾਨੂੰਨ ਨੂੰ ਅਪਡੇਟ ਕਰਨ ਦਾ ਸਮਾਂ ਆ ਗਿਆ ਹੈ। ਪ੍ਰਵਾਸੀਆਂ ਦੀ ਗਿਣਤੀ ਨੂੰ ਰੋਕਣ ਲਈ ਚੁੱਕੇ ਜਾਣ ਕਦਮ ਬ੍ਰਿਟਿਸ਼ ਪੀ.ਐੱਮ ਸੁਨਕ ਨੇ ਇਟਲੀ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਪਰਾਧੀ ਗਿਰੋਹ ਮਨੁੱਖਤਾ ਦਾ ਫਾਇਦਾ ਉਠਾਉਣ ਲਈ ਸਭ ਤੋਂ ਖਰਾਬ ਤਰੀਕੇ ਲੱਭਦੇ ਹਨ ਅਤੇ ਉਹ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇਸ ਸਮੱਸਿਆ ਨਾਲ ਨਾ ਨਜਿੱਠਿਆ ਤਾਂ ਯੂਰਪ ਜਾਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਹੋਰ ਹੀ ਵਧੇਗੀ। ਪ੍ਰਧਾਨ ਮੰਤਰੀ ਸੁਨਕ ਨੇ ਇਹ ਵੀ ਕਿਹਾ ਕਿ ਗੈਰ-ਕਾਨੂੰਨੀ ਪ੍ਰਵਾਸ ਨਾਲ ਨਜਿੱਠਣ ਲਈ ਗਲੋਬਲ ਸ਼ਰਨਾਰਥੀ ਨਿਯਮਾਂ ਵਿੱਚ ਬਦਲਾਅ ਦੀ ਲੋੜ ਹੈ। ਸੁਨਕ ਨੇ ਕਿਹਾ ਕਿ ਜੇਕਰ ਅਸੀਂ ਹੁਣੇ ਇਸ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਕਿਸ਼ਤੀਆਂ ਆਉਂਦੀਆਂ ਰਹਿਣਗੀਆਂ ਅਤੇ ਸਮੁੰਦਰ ਵਿੱਚ ਹੋਰ ਜਾਨਾਂ ਚਲੀਆਂ ਜਾਣਗੀਆਂ।
ਬ੍ਰਿਟਿਸ਼ ਸਰਕਾਰ ਨੇ ਚੁੱਕਿਆ ਸਖ਼ਤ ਕਦਮ  ਤੁਹਾਨੂੰ ਦੱਸ ਦੇਈਏ ਕਿ ਬ੍ਰਿਟਿਸ਼ ਸਰਕਾਰ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਲਈ ਵੱਡਾ ਕਦਮ ਚੁੱਕਿਆ ਹੈ। ਸੁਨਕ ਨੇ ਇਸ ਬਿੱਲ ਨੂੰ ਹੁਣ ਤੱਕ ਦਾ ਸਭ ਤੋਂ ਸਖ਼ਤ ਇਮੀਗ੍ਰੇਸ਼ਨ ਵਿਰੋਧੀ ਕਾਨੂੰਨ ਦੱਸਿਆ ਹੈ। ਇਸ ਮੁਤਾਬਕ ਬ੍ਰਿਟਿਸ਼ ਲੋਕਾਂ ਨੂੰ ਇਹ ਫ਼ੈਸਲਾ ਕਰਨ ਦਾ ਅਧਿਕਾਰ ਹੋਵੇਗਾ ਕਿ ਉਨ੍ਹਾਂ ਦੇ ਦੇਸ਼ ਵਿੱਚ ਕੌਣ ਆਵੇਗਾ। ਇਟਲੀ ਗਏ ਸੁਨਕ ਨੇ ਹਮਰੁਤਬਾ ਜਾਰਜੀਆ ਮੇਲੋਨੀ ਨਾਲ ਦੁਵੱਲੀ ਗੱਲਬਾਤ ਕੀਤੀ। ਇਸ ਦੌਰਾਨ ਗੈਰ-ਕਾਨੂੰਨੀ ਪ੍ਰਵਾਸ ਨਾਲ ਨਜਿੱਠਣ ਨੂੰ ਚਰਚਾ ਦਾ ਮੁੱਖ ਮੁੱਦਾ ਦੱਸਿਆ ਗਿਆ। ਡਾਊਨਿੰਗ ਸਟ੍ਰੀਟ ਨੇ ਕਿਹਾ,”ਉਹ ਇਸ ਗੱਲ ‘ਤੇ ਸਹਿਮਤ ਹੋਏ ਕਿ ਯੂ.ਕੇ ਦੀ ਰਵਾਂਡਾ ਨੀਤੀ ਵਰਗੇ ਨਵੀਨਤਾਕਾਰੀ ਢਾਂਚਾਗਤ ਹੱਲ, ਲੋਕ ਤਸਕਰਾਂ ਦੇ ਮਾਡਲ ਨੂੰ ਤੋੜਨ ਅਤੇ ਪੂਰੇ ਯੂਰਪ ਵਿੱਚ ਉਹਨਾਂ ਦੀ ਆਮਦ ‘ਤੇ ਮੁੜ ਤੋਂ ਕੰਟਰੋਲ ਕਰਨ ਲਈ ਜ਼ਰੂਰੀ ਸਨ,”।