ਆਕਲੈਂਡ (ਬਲਜਿੰਦਰ ਸਿੰਘ) ਵਾਈਕਾਟੋ ਵਿੱਚ ਅੱਜ ਸਵੇਰੇ ਇੱਕ ਕਾਰ ਦੇ ਪਲਟਣ ਕਾਰਨ ਇੱਕ ਵਿਅਕਤੀ ਦੇ ਗੰਭੀਰ ਹਾਲਤ ਵਿੱਚ ਜ਼ਖਮੀ ਹੋ ਜਾਣ ਦੀ ਖ਼ਬਰ ਹੈ।ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਵੇਰੇ 4.30 ਵਜੇ ਦੇ ਕਰੀਬ ਇੱਕ ਵਾਹਨ ਦੇ ਇੱਕ ਖੱਡ ਵਿੱਚ ਡਿੱਗਣ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਵਾਈਕਾਟੋ ਖੇਤਰ ਵਿੱਚ Ohaupo Road ‘ਤੇ ਬੁਲਾਇਆ ਗਿਆ ਸੀ ਇਸ ਮੌਕੇ ਫਾਇਰ ਐਂਡ ਐਮਰਜੈਂਸੀ (ਫੈਨਜ਼)ਵੱਲੋਂ ਵੀ ਘਟਨਾ ਸਥਾਨ ‘ਤੇ ਦੋ ਫਾਇਰ ਟਰੱਕ ਭੇਜੇ ਗਏ ਜਿੱਥੇ ਇਕ ਵਿਅਕਤੀ ਗੱਡੀ ਦੇ ਅੰਦਰ ਫਸਿਆ ਹੋਇਆ ਸੀ ਅਤੇ ਫੇਨਜ਼ ਟੀਮ ਉਸ ਨੂੰ ਕੱਢਣ ਵਿਚ ਕਾਮਯਾਬ ਰਹੀ। ਪੁਲਿਸ ਨੇ ਪੁਸ਼ਟੀ ਕੀਤੀ ਕਿ ਯਾਤਰੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।
ਵਾਈਕਾਟੋ ‘ਚ ਸਵੇਰ ਸਾਰ ਪਲਟੀ ਗੱਡੀ,ਇੱਕ ਵਿਅਕਤੀ ਹੋਇਆ ਗੰਭੀਰ ਜ਼ਖਮੀ…
