Home » ਟੌਰੰਗਾ ‘ਚ ਇੱਕ ਘਰ ਤੋ ਮਿਲੀ ਔਰਤ ਦੀ ਲਾਸ਼,ਪੁਲਿਸ ਵੱਲੋਂ ਜਾਂਚ ਜਾਰੀ…
Home Page News • New Zealand Local News • NewZealand

ਟੌਰੰਗਾ ‘ਚ ਇੱਕ ਘਰ ਤੋ ਮਿਲੀ ਔਰਤ ਦੀ ਲਾਸ਼,ਪੁਲਿਸ ਵੱਲੋਂ ਜਾਂਚ ਜਾਰੀ…

Spread the news

ਆਕਲੈਂਡ (ਬਲਜਿੰਦਰ ਸਿੰਘ)ਨਿਊਜ਼ੀਲੈਂਡ ਪੁਲਿਸ ਵੱਲੋਂ ਟੌਰੰਗਾ ਦੇ ਬੈਥਲਹੇਮ ਵਿੱਚ ਇੱਕ ਔਰਤ ਦੀ ਹੋਈ ਮੌਤ ਦੇ ਸਬੰਧ ਵਿੱਚ ਜਾਂਚ ਕੀਤੀ ਜਾ ਰਹੀ ਹੈ।ਅਧਿਕਾਰੀਆਂ ਨੂੰ ਬੀਤੀ ਰਾਤ ਲਗਭਗ 6.20 ਵਜੇ ਏਰੀਆ ਵਿਊ ਪ੍ਰਾਪਰਟੀ ‘ਤੇ ਬੁਲਾਇਆ ਗਿਆ ਜਿੱਥੇ ਘਰ ਦੇ ਅੰਦਰ ਇੱਕ ਔਰਤ ਨੂੰ ਮ੍ਰਿਤਕ ਪਾਇਆ ਗਿਆ।ਇੱਕ ਪੁਲਿਸ ਬੁਲਾਰੇ ਨੇ ਕਿਹਾ, “ਇੱਕ ਸੀਨ ਗਾਰਡ ਰਾਤ ਭਰ ਰਿਹਾ ਹੈ ਅਤੇ ਸੀਆਈਬੀ ਦੇ ਅੱਜ ਘਟਨਾ ਸਥਾਨ ‘ਤੇ ਵਾਪਸ ਆਉਣ ਦੀ ਉਮੀਦ ਹੈ।ਪੁਲਿਸ ਵੱਲੋਂ ਤਫ਼ਤੀਸ਼ ਸ਼ੁਰੂ ਕਰਦਿਆਂ ਇਲਾਕੇ ਵਿੱਚ ਪੁਲਿਸ ਦੀ ਮੌਜੂਦਗੀ ਵਧਾਈ ਜਾਵੇਗੀ।ਇਸ ਘਟਨਾ ਸਬੰਧੀ ਅਗਲੇਰੀ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।