Home » ਮੈਨੂਕਾਉ ਤੋ ਕਾਰ ਚੋਰੀ ਕਰ ਭੱਜੇ ਚੋਰ ਨੇ,ਮੈਨੂਰੇਵਾਂ ‘ਚ ਭੰਨੀਆਂ ਕਾਰਾਂ,ਦੋ ਵਿਅਕਤੀ ਹੋਏ ਜ਼ਖਮੀ,ਪੁਲਿਸ ਨੇ ਚੋਰ ਨੂੰ ਕੀਤਾ ਕਾਬੂ…
Home Page News • New Zealand Local News • NewZealand

ਮੈਨੂਕਾਉ ਤੋ ਕਾਰ ਚੋਰੀ ਕਰ ਭੱਜੇ ਚੋਰ ਨੇ,ਮੈਨੂਰੇਵਾਂ ‘ਚ ਭੰਨੀਆਂ ਕਾਰਾਂ,ਦੋ ਵਿਅਕਤੀ ਹੋਏ ਜ਼ਖਮੀ,ਪੁਲਿਸ ਨੇ ਚੋਰ ਨੂੰ ਕੀਤਾ ਕਾਬੂ…

Spread the news


ਆਕਲੈਂਡ (ਬਲਜਿੰਦਰ ਸਿੰਘ)ਦੱਖਣੀ ਆਕਲੈਂਡ ‘ਚ ਇੱਕ ਵਿਅਕਤੀ ਵੱਲੋਂ ਕਾਰ ਚੋਰੀ ਕਰ ਭੱਜਣ ਤੋ ਨੂੰ ਕਥਿਤ ਤੌਰ ‘ਤੇ ਦੋ ਵਾਹਨਾਂ ਨਾਲ ਟਕਰਾਉਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ।ਇਸ ਹਾਦਸੇ ਵਿੱਚ ਦੋ ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ।ਪੁਲਿਸ ਦੇ ਇੱਕ ਬੁਲਾਰੇ ਨੇ ਨੇ ਕਿਹਾ ਕਿ ਦੁਪਹਿਰ 1:00 ਵਜੇ ਮੈਨੁਕਾਊ ਵਿੱਚ ਪੂਹੀਨੁਈ ਰੋਡ ‘ਤੇ ਇੱਕ ਵਿਅਕਤੀ ਕਾਰ ਚੋਰੀ ਕਰ ਫ਼ਰਾਰ ਹੋ ਗਿਆ ਜੋ ਕਿ ਮੈਨੂਰੇਵਾ ਵਿੱਚ ਗ੍ਰੇਟ ਸਾਊਥ ਰੋਡ ਅਤੇ ਅਲਫ੍ਰਿਸਟਨ ਰੋਡ ਦੇ ਚੌਰਾਹੇ ‘ਤੇ ਪੁਲਿਸ ਦੀ ਗੱਡੀ ਦੋ ਸਟੇਸ਼ਨਰੀ ਵਾਹਨਾਂ ਨਾਲ ਟਕਰਾ ਗਈ।
ਬੁਲਾਰੇ ਨੇ ਕਿਹਾ, “ਇਸ ਘਟਨਾ ਦੌਰਾਨ ਦੋ ਵਿਅਕਤੀਆਂ ਨੂੰ ਦਰਮਿਆਨੀ ਅਤੇ ਮਾਮੂਲੀ ਸੱਟਾਂ ਲੱਗੀਆਂ ਹਨ ਜਿਨਾਂ ਦਾ ਐਂਬੂਲੈਂਸ ਸਟਾਫ ਦੁਆਰਾ ਇਲਾਜ ਕੀਤਾ ਗਿਆ।ਪੁਲਿਸ ਨੇ ਪੁਸ਼ਟੀ ਕੀਤੀ ਕਿ ਵਿਅਕਤੀ ਨੂੰ ਕੁਝ ਸਮੇਂ ਬਾਅਦ ਲੋਕਾਂ ਦੀ ਮਦਦ ਨਾਲ ਗ੍ਰਿਫਤਾਰ ਕਰ ਲਿਆ ਗਿਆ।ਹਾਦਸੇ ਕਾਰਨ ਮੈਨੂਰੇਵਾ ਵਿੱਚ ਗ੍ਰੇਟ ਸਾਊਥ ਰੋਡ ਅਤੇ ਐਲਫ੍ਰਿਸਟਨ ਰੋਡ ਨੂੰ ਬੰਦ ਕੀਤਾ ਗਿਆ ਹੈ।