Home » ਮੈਨੂਰੇਵਾ ‘ਚ ਬੀਤੀ ਰਾਤ ਫਿਰ ਹੋਇਆ ਭਿਆਨਕ ਹਾਦਸਾ,ਦੋ ਵਿਅਕਤੀ ਹੋਏ ਜ਼ਖਮੀ…
Home Page News • New Zealand Local News • NewZealand

ਮੈਨੂਰੇਵਾ ‘ਚ ਬੀਤੀ ਰਾਤ ਫਿਰ ਹੋਇਆ ਭਿਆਨਕ ਹਾਦਸਾ,ਦੋ ਵਿਅਕਤੀ ਹੋਏ ਜ਼ਖਮੀ…

Spread the news

ਆਕਲੈਂਡ (ਬਲਜਿੰਦਰ ਸਿੰਘ)ਬੀਤੀ ਰਾਤ ਮੈਨੂਰੇਵਾ ਵਿੱਚ ਇੱਕ ਵਾਹਨ ਅਤੇ ਬਾਈਕ ਵਿਚਕਾਰ ਹੋਏ ਗੰਭੀਰ ਹਾਦਸੇ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।ਇਹ ਘਟਨਾ ਰਾਤ ਕਰੀਬ 10.40 ਵਜੇ ਗ੍ਰੇਟ ਸਾਊਥ ਰੋਡ ਅਤੇ ਮੈਕਨਾਲੀ ਸਟ੍ਰੀਟ ਦੇ ਚੌਰਾਹੇ ‘ਤੇ ਵਾਪਰੀ ਜਿਸ ਵਿੱਚ ਦੋ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।ਹਾਦਸੇ ਸਬੰਧੀ ਸੀਰੀਅਸ ਕਰੈਸ਼ ਯੂਨਿਟ ਨੂੰ ਸੂਚਿਤ ਕੀਤਾ ਗਿਆ ਜਿਨਾਂ ਵੱਲੋਂ ਥਾਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।ਦੱਸ ਦਈਏ ਕਿ ਦੁਪਹਿਰ ਵੇਲੇ ਵੀ ਇਸ ਹਾਦਸੇ ਤੋ ਕਰੀਬ 200 ਮੀਟਰ ਦੂਰ ਵੀ ਇੱਕ ਭਿਆਨਕ ਹਾਦਸਾ ਵਾਪਰਿਆਂ ਸੀ ਜਿਸ ਵਿੱਚ ਇੱਕ ਵਿਅਕਤੀ ਪੁਲਿਸ ਦੀ ਗੱਡੀ ਚੋਰੀ ਕਰ ਭੱਜਿਆ ਸੀ ਤੇ ਮੈਨੂਰੇਵਾ ਵਿੱਚ ਕੁੱਝ ਵਾਹਨਾ ਨਾਲ ਜਾ ਟਕਰਾਇਆ ਸੀ।