Home » ਨੌਰਥਲੈਂਡ ‘ਚ ਸੜਕ ਤੋ ਉੱਤਰ ਦਰੱਖਤ ਨਾਲ ਟਕਰਾਇਆਂ ਵਾਹਨ,ਇੱਕ ਵਿਅਕਤੀ ਦੀ ਹੋਈ ਮੌ.ਤ…
Home Page News • New Zealand Local News • NewZealand

ਨੌਰਥਲੈਂਡ ‘ਚ ਸੜਕ ਤੋ ਉੱਤਰ ਦਰੱਖਤ ਨਾਲ ਟਕਰਾਇਆਂ ਵਾਹਨ,ਇੱਕ ਵਿਅਕਤੀ ਦੀ ਹੋਈ ਮੌ.ਤ…

Spread the news

ਆਕਲੈਂਡ (ਬਲਜਿੰਦਰ ਸਿੰਘ) ਨੌਰਥਲੈਂਡ ਦੇ ਤਾਈਪੂਹਾ ਇਲਾਕੇ ਵਿੱਚ ਕੱਲ੍ਹ ਦੁਪਹਿਰ ਹੋਏ ਇੱਕ ਹਾਦਸੇ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ।ਪੁਲਿਸ ਨੂੰ ਹਾਦਸੇ ਦੀ ਸੂਚਨਾ ਕਰੀਬ 3 ਵਜੇ ਮਿਲੀ ਸੀ।ਦੱਸਿਆ ਜਾ ਰਿਹਾ ਹੈ ਕਿ ਇੱਕ ਸਿੰਗਲ ਵਾਹਨ ਸੜਕ ਤੋਂ ਉੱਤਰ ਇੱਕ ਦਰੱਖਤ ਨਾਲ ਟਕਰਾ ਗਿਆ ਇਸ ਦੌਰਾਨ ਵਾਹਨ ਸਵਾਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆਂ ਸੀ ਜਿਸ ਦੀ ਹਸਪਤਾਲ ਜਾਂਦੇ ਸਮੇਂ ਮੌਤ ਹੋ ਗਈ।ਗੰਭੀਰ ਕਰੈਸ਼ ਯੂਨਿਟ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।