Home » ਅਮਰੀਕਾ ਤੋ  ਕੈਨੇਡਾ ਵਿੱਚ ਲਿਜਾਈ ਜਾ ਰਹੀ 233 ਕਿਲੋਗ੍ਰਾਮ ਕੌਕੀਨ ਬਰਾਮਦ ਕੀਤੀ…
Home Page News India World World News

ਅਮਰੀਕਾ ਤੋ  ਕੈਨੇਡਾ ਵਿੱਚ ਲਿਜਾਈ ਜਾ ਰਹੀ 233 ਕਿਲੋਗ੍ਰਾਮ ਕੌਕੀਨ ਬਰਾਮਦ ਕੀਤੀ…

Spread the news

ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ (RCMP) ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਇਕ ਵਪਾਰਕ ਟਰੱਕ ਡਰਾਈਵਰ ਪਾਸੋ  ਲਗਭਗ 6.5 ਮਿਲੀਅਨ ਡਾਲਰ ਦੀ ਕੀਮਤ ਦੀ 233 ਕਿਲੋਗ੍ਰਾਮ ਕੌਕੀਨ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਲੰਘੀ 26 ਸਤੰਬਰ, 2023 ਨੂੰ  ਰਾਇਲ ਕੈਨੇਡੀਅਨ ਮਾਉਟਿਡ  ਪੁਲਿਸ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਇਸ  ਵਪਾਰਕ ਟਰੱਕ ਦੇ  ਡਰਾਈਵਰ ਨੂੰ ਜੋ ੳਨਟਾਰੀੳ  ਨਿਆਗਰਾ-ਆਨ ਦੀ-ਲੇਕ ਵਿੱਚ ਦਾਖਲ ਹੋਣ ਤੇ ਵਿਭਾਗ ਨੇ ਉਸ ਨੂੰ   ਕੁਈਨਸਟਨ-ਲੇਵਿਸਟਨ ਨਾਂ ਦੇ  ਬ੍ਰਿਜ ਪੋਰਟ ਤੇ ਨਿਰੀਖਣ (ਜਾਂਚ)  ਬੂਥ ‘ਤੇ ਜਦੋ  ਉਹ ਪਹੁੰਚਿਆ।ਉਹਨਾਂ ਨੇ ਡਰਾਈਵਰ ਨੂੰ ਉਸ ਦੇ ਵਪਾਰਕ ਟਰੱਕ ਅਤੇ ਟਰੇਲਰ ਦੀ ਸੈਕੰਡਰੀ ਜਾਂਚ ਲਈ ਰੈਫਰ ਕੀਤਾ ਗਿਆ। ਜਦੋ  ਕਾਰਗੋ ਨੇ ਉਸ ਦੀ ਜਾਂਚ  ਕੀਤੀ ਅਤੇ ਉਹਨਾਂ ਨੂੰ  ਟਰੱਕ ਵਿੱਚੋਂ 202 ਇੱਟਾਂ ਦੇ ਆਕਾਰ ਦੀ ਵਸਤੂ ਪ੍ਰਾਪਤ ਹੋਈ।ਜਦੋ ਉਸ  ਦੀ ਖੋਜ ਹੋਈ,  ਤਾਂ ਉਹ ਸ਼ੱਕੀ ਕੌਕੀਨ  ਪਾਈ ਗਈ ਜਿਸ ਦਾ ਕੁੱਲ ਵਜ਼ਨ 233 ਕਿੱਲੋ ਸੀ।ਜਿਸ ਦੀ ਕੀਮਤ 6•5 ਮਿਲੀਅਨ ਡਾਲਰ ਦੇ ਕਰੀਬ ਬਣਦੀ ਹੈ। ਟਰੱਕ  ਡਰਾਈਵਰ ਨੂੰ ਕੈਨੇਡੀਅਨ ਬਾਰਡਰ ਸਰਵਿਸਿਸ ਏਜੰਸੀ ਨੇ  ਸ਼ੱਕੀ  ਟਰੱਕ ਡਰਾਈਵਰ ਜੋ  ਨਸ਼ੀਲੇ ਪਦਾਰਥਾਂ ਸਮੇਤ ਫੜਿਆ ਗਿਆ ਉਸ ਨੂੰ ਗ੍ਰਿਫਤਾਰ ਕਰਕੇ ਆਰ.ਸੀ. ਐਮ.ਪੀ ਨੇ ਬਾਰਡਰ ਇੰਟੈਗਰਿਟੀ ਯੂਨਿਟ ਦੀ ਹਿਰਾਸਤ ਵਿੱਚ ਭੇਜ ਦਿੱਤਾ।ਫੜਿਆ ਗਿਆ  ਸ਼ੱਕੀ ਡਰਾਈਵਰਬਰੈਂਪਟਨ, ਓਨਟਾਰੀਓ ਦਾ ਰਹਿਣ ਵਾਲਾ ਹੈ। ਜਿਸ ਦਾ ਨਾਂ 35 ਸਾਲਾ ਸੁਖਵਿੰਦਰ ਧੰਜੂ ਹੈ। ਜਿਸ ਤੇ  ਕੌਕੀਨ ਅਯਾਤ, ਨਿਯੰਤਰਿਤ ਡਰੱਗਜ਼ ਐਂਡ ਸਬਸਟੈਂਸ ਐਕਟ ਦੀ ਧਾਰਾ 6(1) ਦੇ ਦੌਸ਼ ਲੱਗੇ ਹਨ।ਜਿੰਨਾਂ ਵਿੱਚ ਤਸਕਰੀ ਦੇ ਉਦੇਸ਼ ਲਈ ਕਬਜ਼ਾ, ਨਿਯੰਤਰਿਤ ਨਸ਼ੀਲੇ ਪਦਾਰਥਾਂ ਅਤੇ ਪਦਾਰਥਾਂ ਦੇ ਕਾਨੂੰਨ ਦੀ ਧਾਰਾ 5(2) ਦੇ ਦੌਸ਼ ਵੀ ਆਇਦ ਕੀਤੇ ਗਏ ਹਨ। ਡਰਾਈਵਰ ਸੁਖਵਿੰਦਰ ਧੰਜੂ ਨੂੰ ਸਖ਼ਤ ਸ਼ਰਤਾਂ ਨਾਲ ਰਿਹਾਅ ਕਰ ਦਿੱਤਾ ਗਿਆ।ਪ੍ਰੰਤੂ ਉਸ ਦੀ ਮਾਣਯੋਗ ਅਦਾਲਤ  ਵਿੱਚ ਪੇਸ਼ੀ ਮਿਤੀ 2 ਫਰਵਰੀ, 2024 ਨੂੰ ਸਵੇਰੇ 9:00 ਵਜੇ 59 ਚਰਚ ਸੇਂਟ, ਸੇਂਟ ਕੈਥਰੀਨਜ਼, ਓਨਟਾਰੀਓ ਵਿਖੇ ਨਿਯੁੱਕਤ ਕੀਤੀ ਗਈ ਹੈ।