ਆਕਲੈਂਡ (ਬਲਜਿੰਦਰ ਸਿੰਘ)ਬੀਤੇ ਕੱਲ੍ਹ ਆਕਲੈਂਡ ਦੀ ਮਸ਼ਹੂਰ ਮੁਰੀਵਾਈ ਬੀਚ ‘ਤੇ ਇੱਕ ਵਾਹਨ ਦੇ ਪਲਟਣ ਕਾਰਨ ਇਕ ਦੀ ਮੌਤ ਅਤੇ ਦੋ ਦੇ ਗੰਭੀਰ ਜ਼ਖਮੀ ਹੋ ਜਾਣ ਦੀ ਖ਼ਬਰ ਹੈ।ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਦੁਪਹਿਰ ਦੇ ਸਮੇਂ ਮੁਰੀਵਾਈ ਬੀਚ ‘ਤੇ ਇੱਕ ਵਾਹਨ ਦੀ ਲਪੇਟ ਵਿੱਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।
ਇਸ ਘਟਨਾ ਵਿੱਚ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ, ਜਿਸ ਦੀ ਸੂਚਨਾ ਪੁਲਿਸ ਨੂੰ ਐਤਵਾਰ ਦੁਪਹਿਰ 2.38 ਵਜੇ ਦਿੱਤੀ ਗਈ।ਐਂਬੂਲੈਂਸ ਅਤੇ ਐਮਰਜੈਂਸੀ ਮੈਡੀਕਲ ਪ੍ਰਦਾਤਾ ਹੈਟੋ ਹੋਨ ਸੇਂਟ ਜੌਨ ਨੇ ਕਿਹਾ ਕਿ ਉਹਨਾਂ ਨੂੰ ਮੁਰੀਵਾਈ ਬੀਚ ‘ਤੇ ਦੁਪਹਿਰ 2.35 ਵਜੇ ਇੱਕ ਘਟਨਾ ਦੀ ਸੂਚਨਾ ਦਿੱਤੀ ਗਈ ਸੀ।ਵੈਸਟਪੈਕ ਰੈਸਕਿਊ ਹੈਲੀਕਾਪਟਰ ਵੱਲੋਂ ਵੀ ਮੌਕੇ ‘ਤੇ ਦੋ ਜਹਾਜ਼ ਭੇਜੇ ਗਏ ਸਨ।
ਆਕਲੈਂਡ ਦੀ ਬੀਚ ‘ਤੇ ਵਾਹਨ ਦੇ ਪਲਟਣ ਕਾਰਨ ਇਕ ਦੀ ਮੌਤ ਅਤੇ ਦੋ ਗੰਭੀਰ ਜ਼ਖਮੀ…
