Home » ਆਕਲੈਂਡ ਦੇ ਦੱਖਣੀ ਮੋਟਰਵੇਅ ‘ਤੇ ਵਾਪਰਿਆ ਹਾਦਸਾ,ਕਈ ਕਿਲੋਮੀਟਰਾਂ ਤੱਕ ਲੱਗਾ ਜਾਮ…
Home Page News New Zealand Local News NewZealand

ਆਕਲੈਂਡ ਦੇ ਦੱਖਣੀ ਮੋਟਰਵੇਅ ‘ਤੇ ਵਾਪਰਿਆ ਹਾਦਸਾ,ਕਈ ਕਿਲੋਮੀਟਰਾਂ ਤੱਕ ਲੱਗਾ ਜਾਮ…

Spread the news

ਆਕਲੈਂਡ (ਬਲਜਿੰਦਰ ਸਿੰਘ) ਆਕਲੈਂਡ ਦੇ ਦੱਖਣੀ ਮੋਟਰਵੇਅ ਦੇ ਇੱਕ ਓਵਰਬ੍ਰਿਜ ‘ਤੇ ਵਾਪਰੀ ਦੁਰਘਟਨਾ ਕਾਰਨ ਮੋਟਰਵੇਅ ‘ਤੇ ਦੋਵਾਂ ਦਿਸ਼ਾਵਾਂ ਵਿੱਚ ਕਈ ਕਿਲੋਮੀਟਰਾਂ ਤੱਕ ਜਾਮ ਲੱਗ ਜਾਣ ਅਤੇ ਰੇਲ ਸੇਵਾਵਾਂ ਦੇਰੀ ਜਾਂ ਰੱਦ ਹੋ ਜਾਣ ਦੀ ਖ਼ਬਰ ਹੈ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਨੇ ਦੁਪਹਿਰ 3 ਵਜੇ ਦੇ ਕਰੀਬ ਮਾਰਕਿਟ ਰੋਡ ‘ਤੇ ਇੱਕ ਵਾਹਨ ਹਾਦਸੇ ਦੀ ਸੂਚਨਾ ਮਿਲੀ ਸੀ।ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ ਮਾਰਕੀਟ ਰੋਡ ਨੂੰ ਬੰਦ ਕੀਤਾ ਗਿਆ ਹੈ।
ਆਕਲੈਂਡ ਟਰਾਂਸਪੋਰਟ ਦੇ ਬੁਲਾਰੇ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਟ੍ਰੈਕ ਦੇ ਉਸ ਹਿੱਸੇ ‘ਤੇ ਸਾਵਧਾਨੀ ਵਜੋਂ ਰੇਲ ਸੇਵਾਵਾਂ ਨੂੰ ਰੋਕ ਦਿੱਤਾ ਗਿਆ ਸੀ।