Home » ਫਰਾਂਸ ਦੇ ਰਾਸ਼ਟਰਪਤੀ ਗਣਤੰਤਰ ਦਿਵਸ ਪਰੇਡ ਦੇ ਹੋਣਗੇ ਮੁੱਖ ਮਹਿਮਾਨ, ਜੈਪੁਰ ਤੋਂ ਸ਼ੁਰੂ ਕਰਨਗੇ ਯਾਤਰਾ ਦੀ ਸ਼ੁਰੂਆਤ…
Home Page News India India News World

ਫਰਾਂਸ ਦੇ ਰਾਸ਼ਟਰਪਤੀ ਗਣਤੰਤਰ ਦਿਵਸ ਪਰੇਡ ਦੇ ਹੋਣਗੇ ਮੁੱਖ ਮਹਿਮਾਨ, ਜੈਪੁਰ ਤੋਂ ਸ਼ੁਰੂ ਕਰਨਗੇ ਯਾਤਰਾ ਦੀ ਸ਼ੁਰੂਆਤ…

Spread the news

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਭਾਰਤ ਦੇ 2 ਦਿਨਾਂ ਦੌਰੇ ’ਤੇ ਹਨ। ਉਹ ਇਸ ਦੌਰੇ ਦੀ ਸ਼ੁਰੂਆਤ ਰਾਜਸਥਾਨ ਦੀ ਰਾਜਧਾਨੀ ਜੈਪੁਰ ਤੋਂ ਕਰਨਗੇ। ਉਹ ਗੁਲਾਬੀ ਸ਼ਹਿਰ ਵਜੋਂ ਜਾਣੇ ਜਾਂਦੇ ਜੈਪੁਰ ਵਿਚ ਆਮੇਰ ਕਿਲਾ, ਹਵਾ ਮਹਿਲ ਅਤੇ ਖਗੋਲੀ ਨਿਰੀਖਣ ਸਾਈਟ ‘ਜੰਤਰ ਮੰਤਰ’ ਦਾ ਦੌਰਾ ਕਰਨਗੇ। ਉਹ 26 ਜਨਵਰੀ ਨੂੰ ਦਿੱਲੀ ’ਚ 75ਵੇਂ ਗਣਤੰਤਰ ਦਿਵਸ ਪਰੇਡ ਦੇ ਮੁੱਖ ਮਹਿਮਾਨ ਹੋਣਗੇ। ਮੈਕਰੋਨ ਇਸ ਸ਼ਾਨਦਾਰ ਸਮਾਗਮ ਵਿਚ ਸ਼ਾਮਲ ਹੋਣ ਵਾਲੇ ਫਰਾਂਸ ਦੇ 6ਵੇਂ ਨੇਤਾ ਹੋਣਗੇ। 6 ਘੰਟੇ ਜੈਪੁਰ ‘ਚ ਰੁਕਣਗੇ ਇਮੈਨੁਅਲ ਮੈਕਰੋਨ ਫਰਾਂਸ ਦੇ ਰਾਸ਼ਟਰਪਤੀ ਲਗਭਗ 6 ਘੰਟੇ ਜੈਪੁਰ ਵਿਚ ਰੁਕਣ ਵਾਲੇ ਹਨ। ਮੈਕਰੌਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰੋਡ ਸ਼ੋਅ ‘ਚ ਵੀ ਹਿੱਸਾ ਲੈਣਗੇ। ਦੋਵੇਂ ਨੇਤਾ ਹੋਟਲ ਤਾਜ ਰਾਮਬਾਗ ਪੈਲੇਸ ਵਿਖੇ ਭਾਰਤ-ਫਰਾਂਸ ਦੁਵੱਲੇ ਸਬੰਧਾਂ ਅਤੇ ਵੱਖ-ਵੱਖ ਭੂ-ਰਾਜਨੀਤਿਕ ਘਟਨਾਵਾਂ ‘ਤੇ ਵਿਆਪਕ ਗੱਲਬਾਤ ਕਰਨਗੇ। ਰੋਡ ਸ਼ੋਅ ਜੰਤਰ-ਮੰਤਰ ਇਲਾਕੇ ਤੋਂ ਸ਼ਾਮ 6 ਵਜੇ ਸ਼ੁਰੂ ਹੋਵੇਗਾ, ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੈਕਰੋਨ ਵਿਚਾਲੇ ਗੱਲਬਾਤ ਸ਼ਾਮ 7.15 ਵਜੇ ਸ਼ੁਰੂ ਹੋਵੇਗੀ। ਭਾਰਤ-ਫਰਾਂਸ ਵਿਚਾਲੇ ਦੁਵੱਲੇ ਸਬੰਧਾਂ ‘ਤੇ ਹੋਵੇਗੀ ਚਰਚਾ ਸੂਤਰਾਂ ਨੇ ਦੱਸਿਆ ਕਿ ਇਸ ਦੌਰਾਨ ਗੱਲਬਾਤ ਡਿਜੀਟਲ ਖੇਤਰ, ਰੱਖਿਆ, ਵਪਾਰ, ਸਵੱਛ ਊਰਜਾ ਅਤੇ ਭਾਰਤੀ ਵਿਦਿਆਰਥੀਆਂ ਲਈ ਵੀਜ਼ਾ ਨਿਯਮਾਂ ਨੂੰ ਆਸਾਨ ਬਣਾਉਣ ਸਮੇਤ ਵੱਖ-ਵੱਖ ਖੇਤਰਾਂ ‘ਚ ਦੁਵੱਲੇ ਸਹਿਯੋਗ ਨੂੰ ਵਧਾਉਣ ਦੇ ਤਰੀਕਿਆਂ ‘ਤੇ ਕੇਂਦਰਿਤ ਹੋਵੇਗੀ। ਉਮੀਦ ਹੈ ਕਿ ਗੱਲਬਾਤ ਦੌਰਾਨ ਫਰਾਂਸ ਤੋਂ 26 ਰਾਫੇਲ-ਐੱਮ (ਸਮੁੰਦਰੀ ਸੰਸਕਰਣ) ਲੜਾਕੂ ਜਹਾਜ਼ ਅਤੇ ਤਿੰਨ ਸਕਾਰਪੀਨ ਪਣਡੁੱਬੀਆਂ ਖਰੀਦਣ ਦੇ ਭਾਰਤੀ ਪ੍ਰਸਤਾਵ ‘ਤੇ ਵੀ ਚਰਚਾ ਹੋਵੇਗੀ। ਸੂਤਰਾਂ ਨੇ ਦੱਸਿਆ ਕਿ ਰਾਫੇਲ-ਐੱਮ ਜੈੱਟ ਅਤੇ ਤਿੰਨ ਸਕਾਰਪੀਨ ਪਣਡੁੱਬੀਆਂ ਦੀ ਖਰੀਦ ‘ਤੇ ਗੱਲਬਾਤ ਸਹੀ ਦਿਸ਼ਾ ‘ਚ ਅੱਗੇ ਵਧ ਰਹੀ ਹੈ। ਅੱਜ ਦੁਪਹਿਰ 2.30 ਵਜੇ ਜੈਪੁਰ ਆਉਣਗੇ ਇਮੈਨੁਅਲ ਮੈਕਰੋਨ  ਪ੍ਰਧਾਨ ਮੰਤਰੀ ਦਫ਼ਤਰ (ਪੀ. ਐਮ. ਓ) ਨੇ ਇਕ ਬਿਆਨ ‘ਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸ਼ਾਮ ਕਰੀਬ 5.30 ਵਜੇ ਮੈਕਰੋਨ ਦਾ ਸਵਾਗਤ ਕਰਨਗੇ ਅਤੇ ਦੋਵੇਂ ਨੇਤਾ ਜੰਤਰ-ਮੰਤਰ, ਹਵਾ ਮਹਿਲ ਅਤੇ ਅਲਬਰਟ ਹਾਲ ਮਿਊਜ਼ੀਅਮ ਸਮੇਤ ਸ਼ਹਿਰ ਦੇ ਵੱਖ-ਵੱਖ ਸੱਭਿਆਚਾਰਕ ਅਤੇ ਇਤਿਹਾਸਕ ਮਹੱਤਵ ਵਾਲੇ ਸਥਾਨਾਂ ਦਾ ਦੌਰਾ ਕਰਨਗੇ। ਵਿਦੇਸ਼ ਮੰਤਰਾਲੇ ਦੇ ਅਨੁਸਾਰ ਫਰਾਂਸ ਦੇ ਰਾਸ਼ਟਰਪਤੀ ਦਾ ਜਹਾਜ਼ ਵੀਰਵਾਰ ਨੂੰ ਦੁਪਹਿਰ 2.30 ਵਜੇ ਜੈਪੁਰ ਹਵਾਈ ਅੱਡੇ ‘ਤੇ ਉਤਰੇਗਾ ਅਤੇ ਉਸੇ ਦਿਨ ਰਾਤ 8.50 ਵਜੇ ਦਿੱਲੀ ਲਈ ਰਵਾਨਾ ਹੋਵੇਗਾ।