Home » ਕ੍ਰਾਈਸਚਰਚ ਦੇ ਪੋਰਟ ਹਿਲਜ਼ ‘ਚ ਲੱਗੀ ਅੱਗ 650 ਹੈਕਟੇਅਰ ਵਿੱਚ ਫੈਲੀ…
Home Page News • New Zealand Local News • NewZealand

ਕ੍ਰਾਈਸਚਰਚ ਦੇ ਪੋਰਟ ਹਿਲਜ਼ ‘ਚ ਲੱਗੀ ਅੱਗ 650 ਹੈਕਟੇਅਰ ਵਿੱਚ ਫੈਲੀ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਕ੍ਰਾਈਸਚਰਚ ਦੇ ਪੋਰਟ ਹਿਲਜ਼ ਇਲਾਕੇ ਵਿੱਚ ਲੱਗੀ ਅੱਗ 650 ਹੈਕਟੇਅਰ ਵਿੱਚ ਫੈਲ ਚੁੱਕੀ ਹੈ ਅਤੇ ਲਗਾਤਾਰ ਵੱਧਦੀ ਜਾ ਰਹੀ ਹੈ। ਅੱਗ ‘ਤੇ ਕਾਬੂ ਪਾਉਣ ਲਈ 15 ਹੈਲੀਕਾਪਟਰ,28 ਫਾਇਰ ਵਿਭਾਗ ਦੇ ਟਰੱਕ ਅਤੇ 2 ਜਹਾਜਾਂ ਦੀ ਵਰਤੋਂ ਲਗਾਤਾਰ ਕੀਤੀ ਜਾ ਰਹੀ ਹੈ।ਅੱਗ ਕਾਰਨ ਹੁਣ ਤੱਕ 100 ਤੋਂ ਵੱਧ ਘਰਾਂ ਨੂੰ ਖਾਲੀ ਕਰਵਾਇਆ ਜਾ ਚੁੱਕਾ ਹੈ।ਨੇੜੇ ਦੇ ਵਸਨੀਕਾਂ ਨੂੰ ਦੂਰ ਰਹਿਣ ਲਈ ਕਿਹਾ ਗਿਆ ਹੈ ਤੇ ਘਰਾਂ ਦੇ ਦਰਵਾਜੇ ਤੇ ਖਿੜਕੀਆਂ ਬੰਦ ਰੱਖਣ ਦੀ ਸਲਾਹ ਦਿੱਤੀ ਗਈ ਹੈ।