Home » ਵਾਈਕਾਟੋ ‘ਚ ਹੋਏ ਵੱਖ-ਵੱਖ ਹਾਦਸਿਆਂ ਵਿੱਚ ਇੱਕ ਵਿਅਕਤੀ ਦੀ ਮੌਤ ਅਤੇ ਦੋ ਗੰਭੀਰ ਜ਼ਖਮੀ…
Home Page News New Zealand Local News NewZealand

ਵਾਈਕਾਟੋ ‘ਚ ਹੋਏ ਵੱਖ-ਵੱਖ ਹਾਦਸਿਆਂ ਵਿੱਚ ਇੱਕ ਵਿਅਕਤੀ ਦੀ ਮੌਤ ਅਤੇ ਦੋ ਗੰਭੀਰ ਜ਼ਖਮੀ…

Spread the news

ਆਕਲੈਂਡ (ਬਲਜਿੰਦਰ ਸਿੰਘ)ਵਾਈਕਾਟੋ ‘ਚ ਹੋਏ ਵੱਖ-ਵੱਖ ਸੜਕ ਹਾਦਸਿਆਂ ਵਿੱਚ ਇੱਕ ਵਿਅਕਤੀ ਦੀ ਮੌਤ ਅਤੇ ਦੋ ਵਿਅਕਤੀਆਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ।ਪੁਲਿਸ ਨੇ ਦੱਸਿਆਂ ਕਿ ਬੀਤੀ ਰਾਤ ਟੋਕੋਰੋਆ ‘ਚ ਰਾਤ 9 ਵਜੇ ਦੇ ਆਸ-ਪਾਸ ਇੱਕ ਸਿੰਗਲ ਵਾਹਨ ਦੇ ਹਾਦਸੇ ਬਾਰੇ ਸੂਚਨਾ ਮਿਲੀ ਸੀ।ਪੁਲਿਸ ਨੇ ਪੁਸ਼ਟੀ ਕੀਤੀ ਕਿ ਇੱਕ ਵਿਅਕਤੀ ਦੀ ਗੰਭੀਰ ਹਾਲਤ ਵਿੱਚ ਘਟਨਾ ਸਥਾਨ ਤੋਂ ਹੈਲੀਕਾਪਟਰ ਰਾਹੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।ਇਸ ਤੋ ਇਲਾਵਾ ਅਰਪੁਨੀ ਵਿੱਚ ਦੋ ਵਾਹਨਾਂ ਦੀ ਟੱਕਰ ਵਿੱਚ ਇੱਕ ਵਿਅਕਤੀ ਦੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਇੱਕ ਹੋਰ ਮਾਟਾਮਾਟਾ ਨੇੜੇ ਹਾਦਸੇ ਦੌਰਾਨ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।