Home » ਸ਼ੰਭੂ ਬਾਰਡਰ ‘ਤੇ ਤਾਇਨਾਤ ਹਰਿਆਣਾ ਦੇ ਪੁਲਿਸ ਅਫ਼ਸਰ ਦੀ ਮੌਤ, ਹਫ਼ਤੇ ‘ਚ ਦੋ ਜਵਾਨਾਂ ਦੀ ਹੋਈ ਮੌਤ…
Home Page News • India • India News

ਸ਼ੰਭੂ ਬਾਰਡਰ ‘ਤੇ ਤਾਇਨਾਤ ਹਰਿਆਣਾ ਦੇ ਪੁਲਿਸ ਅਫ਼ਸਰ ਦੀ ਮੌਤ, ਹਫ਼ਤੇ ‘ਚ ਦੋ ਜਵਾਨਾਂ ਦੀ ਹੋਈ ਮੌਤ…

Spread the news


ਕਿਸਾਨ ਅੰਦੋਲਨ ਵਿੱਚ ਸ਼ੰਭੂ ਬਾਰਡਰ ‘ਤੇ ਤਾਇਨਾਤ ਇੱਕ ਹੋਰ ਪੁਲਿਸ ਅਫ਼ਸਰ ਈਐੱਸਆਈ ਕੌਸ਼ਲ ਕੁਮਾਰ ਦੀ ਮੌਤ ਹੋ ਗਈ। ਅੱਜ ਡਿਊਟੀ ਦੌਰਾਨ ਈਐੱਸਆਈ ਕੌਸ਼ਲ ਕੁਮਾਰ ਦੀ ਤਬੀਅਤ ਅਚਾਨਕ ਵਿਗੜ ਗਈ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਅੰਬਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਦੇ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ ਨੇ ਉਨ੍ਹਾਂ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।ਰਿਪੋਰਟ ਅਨੁਸਾਰ ਕਿਸਾਨ ਅੰਦੋਲਨ ਦੌਰਾਨ ਘੱਗਰ ਦਰਿਆ ਨੇੜੇ ਪੁਲ ਹੇਠਾਂ ਈਐੱਸਆਈ ਕੌਸ਼ਲ ਕੁਮਾਰ ਦੀ ਡਿਊਟੀ ਲਗਾਈ ਗਈ ਸੀ। 56 ਸਾਲਾ ਕੌਸ਼ਲ ਯਮੁਨਾਨਗਰ ਜ਼ਿਲ੍ਹੇ ਦੇ ਪਿੰਡ ਕਾਂਜੀਵਾਸ ਦਾ ਰਹਿਣ ਵਾਲਾ ਸੀ ਅਤੇ ਥਾਣਾ ਛਪਾਰ ਵਿੱਚ ਪੁਲਿਸ ਅਫ਼ਸਰ ਤਾਇਨਾਤ ਸੀ। ਉਸ ਦੀ ਮੌਤ ਦੀ ਖ਼ਬਰ ਨਾਲ ਹਰਿਆਣਾ ਪੁਲਿਸ ਅਤੇ ਉਸ ਦੇ ਪਰਿਵਾਰ ਵਿਚ ਸੋਗ ਦਾ ਮਾਹੌਲ ਹੈ।