Home » ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਗਾਜ਼ੀਆਬਾਦ ਦੀ ਅਦਾਲਤ ਨੇ 1994 ਦੇ ਕੇਸ ਵਿੱਚ ਕੀਤਾ ਬਰੀ…
Home Page News New Zealand Local News NewZealand

ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਗਾਜ਼ੀਆਬਾਦ ਦੀ ਅਦਾਲਤ ਨੇ 1994 ਦੇ ਕੇਸ ਵਿੱਚ ਕੀਤਾ ਬਰੀ…

Spread the news

ਗਾਜ਼ੀਆਬਾਦ ਦੀ ਇੱਕ ਅਦਾਲਤ ਨੇ ਅੱਜ ਸਿੱਖ ਸਿਆਸੀ ਕੈਦੀ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ 1994 ਦੇ ਇੱਕ ਕੇਸ ਵਿੱਚ ਬਰੀ ਕਰ ਦਿੱਤਾ ਹੈ।  ਪ੍ਰੋ: ਡੀ.ਪੀ.ਐੱਸ. ਭੁੱਲਰ ਜੋ ਪੈਰੋਲ ‘ਤੇ ਹਨ, ਅੱਜ ਆਪਣੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਦੇ ਨਾਲ ਗਾਜ਼ੀਆਬਾਦ ਜ਼ਿਲ੍ਹਾ ਅਦਾਲਤ ਵਿੱਚ ਨਿੱਜੀ ਤੌਰ ‘ਤੇ ਪੇਸ਼ੀ ‘ਤੇ ਹਾਜ਼ਰ ਹੋਏ। ਅਦਾਲਤ ਨੇ ਇਸ ਕੇਸ ਦਾ ਫੈਸਲਾ ਰਾਖਵਾਂ ਰੱਖ ਲਿਆ ਸੀ। ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਇਕ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਇਹ ਕੇਸ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਵਿਰੁੱਧ ਆਖਰੀ ਵਾਰ ਲੰਬਿਤ ਕੇਸ ਸੀ, ਪ੍ਰੋ ਭੁੱਲਰ 1993 ਦੇ ਦਿੱਲੀ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ । ਜਿਕਰਯੋਗ ਹੈ ਕਿ ਐਫਆਈਆਰ ਨੰਬਰ 219/1994 ਅੱਧੀਨ ਇਸ ਨੂੰ ਗਾਜ਼ਿਆਬਾਦ ਦੇ ਕਵੀ ਨਗਰ ਥਾਣੇ ਅੰਦਰ ਦਰਜ਼ ਕੀਤਾ ਗਿਆ ਸੀ ਤੇ ਪ੍ਰੋ ਭੁੱਲਰ ਇਸ ਮਾਮਲੇ ਅੰਦਰ 2001 ਤੋਂ ਜਮਾਨਤ ਤੇ ਚਲ ਰਹੇ ਸਨ ।