Home » ਆਸਟ੍ਰੇਲੀਅਨ PR ਨੌਜਵਾਨ ਨੇ ਦਿੱਤਾ ਸੀ ਤਰਨਤਾਰਨ ਬੈਂਕ ਡਕੈਤੀ ਨੂੰ ਅੰਜਾਮ…
Home Page News • India • India News

ਆਸਟ੍ਰੇਲੀਅਨ PR ਨੌਜਵਾਨ ਨੇ ਦਿੱਤਾ ਸੀ ਤਰਨਤਾਰਨ ਬੈਂਕ ਡਕੈਤੀ ਨੂੰ ਅੰਜਾਮ…

Spread the news

ਤਰਨਤਾਰਨ ’ਚ ਸਟੇਟ ਬੈਂਕ ਆਫ਼ ਇੰਡੀਆ ’ਚ ਹੋਈ ਡਕੈਤੀ ’ਚ ਸ਼ਾਮਲ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਗੁਰਿੰਦਰ ਸਿੰਘ ਗਿੰਦਰ ਵਾਸੀ ਨੌਸ਼ਹਿਰਾ ਪਨੂੰਆਂ ਵਜੋਂ ਹੋਈ ਹੈ। ਪੁਲਿਸ ਦੇ ਦੱਸਣ ਅਨੁਸਾਰ ਗਿੰਦਰ ਆਸਟ੍ਰੇਲੀਆਂ ਦਾ PR ਹੈ, ਪਰ ਨਸ਼ੇ ਦਾ ਆਦੀ ਹੋਣ ਕਾਰਨ ਅਪਰਾਧਿਕ ਵਾਰਦਾਤਾਂ ’ਚ ਸ਼ਾਮਲ ਹੋ ਗਿਆ ਸੀ।

ਹਾਲਾਂਕਿ ਬੈਂਕ ਡਕੈਤੀ ’ਚ ਸ਼ਾਮਲ ਮੁੱਖ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ’ਚੋਂ ਬਾਹਰ ਹੈ ਤੇ ਭਗੌੜੇ ਲੋਕਾਂ ਖ਼ਿਲਾਫ਼ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ ਬੀਤੀ 29 ਫਰਵਰੀ ਨੂੰ ਸਟੇਟ ਬੈਂਕ ਆਫ ਇੰਡੀਆ ਦੀ ਬਰਾਂਚ ਵਿੱਚ ਦਾਖਲ ਹੋ ਕੇ ਦੋ ਹਥਿਆਰਬੰਦ ਲੁਟੇਰਿਆਂ ਵੱਲੋਂ 8 ਲੱਖ ਰੁਪਏ ਦੀ ਨਕਦੀ ਅਤੇ ਬੈਕ ਸੁਰੱਖਿਆ ਗਾਰਡ ਦੀ ਰਾਈਫ਼ਲ ਖੋਹ ਲਈ ਗਈ ਸੀ।