Home » ਲੋਹੇ ਦੇ ਫੇਫੜੇ ’ਚ 70 ਸਾਲ ਬਿਤਾਉਣ ਵਾਲੇ ਵਿਅਕਤੀ ਦੀ ਮੌਤ, 78 ਸਾਲ ਦਾ ਉਮਰ ’ਚ ਹੋਇਆ ਦੇ.ਹਾਂਤ…
Home Page News India NewZealand World World News

ਲੋਹੇ ਦੇ ਫੇਫੜੇ ’ਚ 70 ਸਾਲ ਬਿਤਾਉਣ ਵਾਲੇ ਵਿਅਕਤੀ ਦੀ ਮੌਤ, 78 ਸਾਲ ਦਾ ਉਮਰ ’ਚ ਹੋਇਆ ਦੇ.ਹਾਂਤ…

Spread the news

70 ਸਾਲ ਤੱਕ ਲੋਹੇ ਦੇ ਫੇਫੜੇ ਦੇ ਅੰਦਰ ਜ਼ਿੰਦਗੀ ਬਿਤਾਉਣ ਵਾਲੇ ਪਾਲ ਅਲੈਗਜ਼ੈਂਡਰ ਦਾ 78 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਦਾ ਐਲਾਨ ਮੰਗਲਵਾਰ ਨੂੰ ਉਨ੍ਹਾਂ ਦੇ ਗੋ ਫੰਡ ਮੀ ਪੇਜ ’ਤੇ ਕੀਤਾ ਗਿਆ। ਅਲੈਗਜ਼ੈਂਡਰ ਛੇ ਸਾਲ ਦੀ ਉਮਰ ’ਚ ਪੋਲੀਓ ਤੋਂ ਪੀੜਤ ਹੋਣ ਤੋਂ ਬਾਅਦ ਲੋਹੇ ਦੇ ਢਾਂਚੇ ਦੇ ਅੰਦਰ ਰਹਿਣ ਲਈ ਮਜਬੂਰ ਹੋ ਗਏ। ਪੋਲੀਓ ਪਾਲ ਦੇ ਨਾਂ ਨਾਲ ਜਾਣੇ ਜਾਣ ਵਾਲੇ ਅਲੈਗਜ਼ੈਂਡਰ ਦਾ 1952 ’ਚ ਗਰਦਨ ਤੋਂ ਹੇਠਾਂ ਦਾ ਹਿੱਸਾ ਲਕਵੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ਨਾਲ ਉਹ ਖ਼ੁਦ ਸਾਹ ਵੀ ਨਹੀਂ ਲੈ ਸਕਦੇ ਸਨ। ਉਨ੍ਹਾਂ ਨੂੰ ਟੈਕਸਾਸ ਦੇ ਹਸਪਤਾਲ ਲਿਜਾਇਆ ਗਿਆ। ਇੱਥੇ ਉਨ੍ਹਾਂ ਇਕ ਅਜਿਹੀ ਮਸ਼ੀਨ ’ਚ ਰੱਖਿਆ ਗਿਆ ਜਿਹੜੀ ਉਨ੍ਹਾਂ ਲਈ ਫੇਫੜਿਆਂ ਦਾ ਕੰਮ ਕਰਦੀ ਸੀ। ਡਾਕਟਰਾਂ ਨੇ ਕਿਹਾ ਸੀ ਕਿ ਉਹ ਜਦੋਂ ਤੱਕ ਜ਼ਿੰਦਾ ਰਹਿਣਗੇ, ਇਸੇ ਮਸ਼ੀਨੀ ਫੇਫੜੇ ’ਚ ਰਹਿਣਾ ਪਵੇਗਾ। ਉਹ 70 ਸਾਲਾਂ ਤੋਂ ਵੱਧ ਸਮੇਂ ਤੱਕ ਲੋਹੇ ਦੇ ਫੇਫੜੇ ਅੰਦਰ ਰਹੇ। ਇਸ ਦੌਰਾਨ ਪਾਲ ਨੇ ਆਪਣੀ ਪੜ੍ਹਾਈ ਕੀਤੀ, ਵਕੀਲ ਬਣੇ ਤੇ ਇਕ ਕਿਤਾਬ ਵੀ ਲਿਖੀ। ਉਨ੍ਹਾਂ ਦੀ ਕਹਾਣੀ ਨੇ ਦੁਨੀਆ ਭਰ ਦੇ ਲੋਕਾਂ ਨੂੰ ਸਕਾਰਾਤਮਕ ਤੌਰ ’ਤੇ ਪ੍ਰਭਾਵਿਤ ਕੀਤਾ। ਉਨ੍ਹਾਂ ਦੇ ਪੇਜ ਨੂੰ ਅਪਡੇਟ ਕਰਨ ਵਾਲੇ ਕ੍ਰਿਸਟੋਫਰ ਉਲਮਰ ਨੇ ਲਿਖਿਆ ਕਿ ਪਾਲ ਇਕ ਰੋਲ ਮਾਡਲ ਸਨ, ਜਿਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।