Home » ਭਾਰਤ ਦਾ ਚੀਨ ਨੂੰ ਮੂੰਹ ਤੋੜ ਜਵਾਬ, ਵਿਦੇਸ਼ ਮੰਤਰਾਲਾ ਬੋਲੇ, ਭਾਰਤ ਦਾ ਅਟੁੱਟ ਹਿੱਸਾ ਸੀ ਤੇ ਹਮੇਸ਼ਾ ਰਹੇਗਾ ਅਰੁਣਾਚਲ…
Home Page News India India News World World News

ਭਾਰਤ ਦਾ ਚੀਨ ਨੂੰ ਮੂੰਹ ਤੋੜ ਜਵਾਬ, ਵਿਦੇਸ਼ ਮੰਤਰਾਲਾ ਬੋਲੇ, ਭਾਰਤ ਦਾ ਅਟੁੱਟ ਹਿੱਸਾ ਸੀ ਤੇ ਹਮੇਸ਼ਾ ਰਹੇਗਾ ਅਰੁਣਾਚਲ…

Spread the news

ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਟੁੱਟ ਹਿੱਸਾ ਸੀ, ਹੈ ਤੇ ਹਮੇਸ਼ਾ ਰਹੇ। ਵਿਦੇਸ਼ ਮੰਤਰਾਲੇ ਵੱਲੋਂ ਇਹ ਪ੍ਰਤੀਕਿਰਿਆ ਅਜਿਹੇ ਸਮੇਂ ਆਈ ਹੈ ਜਦੋਂ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਰੁਣਾਚਲ ਪ੍ਰਦੇਸ਼ ਦੇ ਦੌਰੇ ਬਾਰੇ ਚੀਨ ਦੇ ਇਤਰਾਜ਼ ਨੂੰ ਭਾਰਤ ਵੱਲੋਂ ਖ਼ਾਰਜ ਕਰ ਦਿੱਤਾ ਗਿਆ ਸੀ ਤੇ ਚੀਨੀ ਫ਼ੌਜ ਨੇ ਸੂਬੇ ’ਤੇ ਆਪਣੇ ਦਾਅਵੇ ਨੂੰ ਦੁਹਰਾਉਂਦੇ ਹੋਏ ਇਸ ਨੂੰ ਚੀਨ ਦਾ ਸੁਭਾਵਕ ਹਿੱਸਾ ਦੱਸਿਆ ਸੀ।ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਇਕ ਬਿਆਨ ’ਚ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ ਕਿ ਅਸੀਂ ਚੀਨ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਵੱਲੋਂ ਭਾਰਤੀ ਸੂਬੇ ਅਰੁਣਾਚਲ ਪ੍ਰਦੇਸ਼ ’ਤੇ ਬੇਤੁਕੇ ਦਾਅਵਿਆਂ ਨੂੰ ਅੱਗੇ ਵਧਾਉਂਦੇ ਹੋਏ ਕੀਤੀ ਗਈ ਟਿੱਪਣੀ ’ਤੇ ਗੌਰ ਕੀਤਾ ਹੈ। ਮੰਤਰਾਲੇ ਨੇ ਕਿਹਾ ਕਿ ਅਰੁਣਾਚਲ ਬਾਰੇ ਬੇਬੁਨਿਆਦ ਤਰਕਾਂ ਨੂੰ ਦੁਹਰਾਉਣ ਨਾਲ ਅਜਿਹੇ ਦਾਅਵਿਆਂ ਨੂੰ ਕੋਈ ਜਾਇਜ਼ਤਾ ਨਹੀਂ ਮਿਲਦੀ। ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਟੁੱਟ ਹਿੱਸਾ ਸੀ, ਹੈ ਤੇ ਹਮੇਸ਼ਾ ਰਹੇਗਾ। ਇਸ ਦੇ ਲੋਕ ਸਾਡੇ ਵਿਕਾਸ ਪ੍ਰੋਗਰਾਮਾਂ ਤੇ ਬੁਨਿਆਦੀ ਢਾਂਚਾਗਤ ਪ੍ਰਾਜੈਕਟਾਂ ਦਾ ਫ਼ਾਇਦਾ ਲੈਂਦੇ ਰਹਿਣਗੇ।ਚੀਨ ਦੇ ਸਰਕਾਰੀ ਮੀਡੀਆ ਨੇ ਦੇਸ਼ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਸੀਨੀਅਰ ਕਰਨਲ ਝਾਂਗ ਸ਼ਿਆਓਗਾਂਗ ਦੇ ਹਵਾਲੇ ਨਾਲ ਕਿਹਾ ਸੀ ਕਿ ਜਿਜਾਂਗ (ਤਿੱਬਤ ਦਾ ਚੀਨੀ ਨਾਂ) ਦਾ ਦੱਖਣੀ ਹਿੱਸਾ ਚੀਨ ਦਾ ਹਿੱਸਾ ਹੈ ਤੇ ਚੀਨ ਭਾਰਤ ਵੱਲੋਂ ਨਾਜਾਇਜ਼ ਤੌਰ ’ਤੇ ਸਥਾਪਤ ਤਥਾਕਥਿਤ ਅਰੁਣਾਚਲ ਪ੍ਰਦੇਸ਼ ਨੂੰ ਕਦੀ ਸਵੀਕਾਰ ਨਹੀਂ ਕਰਦਾ ਤੇ ਇਸ ਦਾ ਦ੍ਰਿੜ੍ਹਤਾ ਨਾਲ ਵਿਰੋਧ ਕਰਦਾ ਹੈ। ਭਾਰਤ ਨੇ ਅਰੁਣਾਚਲ ਪ੍ਰਦੇਸ਼ ’ਤੇ ਚੀਨ ਦੇ ਦਾਅਵਿਆਂ ਨੂੰ ਵਾਰ-ਵਾਰ ਖ਼ਾਰਜ ਕੀਤਾ ਹੈ ਤੇ ਕਿਹਾ ਹੈ ਕਿ ਸੂਬਾ ਦੇਸ਼ ਦਾ ਅਟੁੱਟ ਹਿੱਸਾ ਹੈ। ਭਾਰਤ ਨੇ ਇਸ ਖੇਤਰ ਨੂੰ ਮਨਘੜਤ ਨਾਂ ਦੇਣ ਦੇ ਚੀਨੀ ਕਦਮ ਨੂੰ ਵੀ ਖ਼ਾਰਜ ਕੀਤਾ ਤੇ ਕਿਹਾ ਕਿ ਇਸ ਨਾਲ ਅਸਲੀਅਤ ਨਹੀਂ ਬਦਲ ਸਕਦੀ।ਜ਼ਿਕਰਯੋਗ ਹੈ ਕਿ ਬੀਤੀ 9 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਰੁਣਾਚਲ ਪ੍ਰਦੇਸ਼ ’ਚ 13 ਹਜ਼ਾਰ ਫੁੱਟ ਦੀ ਉਚਾਈ ’ਤੇ ਬਣੀ ਸੇਲਾ ਸੁਰੰਗ ਦੇਸ਼ ਨੂੰ ਸਮਰਪਿਤ ਕੀਤੀ ਸੀ। ਇਹ ਰਣਨੀਤਕ ਤੌਰ ’ਤੇ ਮਹੱਤਵਪੂਰਨ ਤਵਾਂਗ ਨੂੰ ਹਰ ਮੌਸਮ ’ਚ ਕੁਨੈਕਟੀਵਿਟੀ ਦੇਵੇਗੀ ਤੇ ਇਸ ਨਾਲ ਸਰਹੱਦੀ ਖੇਤਰ ’ਚ ਫ਼ੌਜੀਆਂ ਦੀ ਬਿਹਤਰ ਆਵਾਜਾਈ ਯਕੀਨੀ ਬਣੇਗੀ। ਚੀਨ ਅਰੁਣਾਚਲ ਪ੍ਰਦੇਸ਼ ਨੂੰ ਆਪਣਾ ਹਿੱਸਾ ਦੱਸਦਾ ਹੈ ਤੇ ਉਸ ਨੇ ਇਸ ਨੂੰ ਜਾਂਗਨਾਨ ਨਾਂ ਦਿੱਤਾ ਹੈ। ਉਹ ਭਾਰਤੀ ਆਗੂਆਂ ਦੇ ਅਰੁਣਾਚਲ ਪ੍ਰਦੇਸ਼ ਦੇ ਦੌਰਿਆਂ ’ਤੇ ਇਤਰਾਜ਼ ਪ੍ਰਗਟਾਉਂਦਾ ਰਿਹਾ ਹੈ।