Home » ਗ੍ਰਿਫ਼ਤਾਰੀ ਮਗਰੋਂ ਅਰਵਿੰਦ ਕੇਜਰੀਵਾਲ ਨੂੰ ਹੈੱਡਕੁਆਰਟਰ ਲੈ ਗਈ ਈ. ਡੀ. ਦੀ ਟੀਮ…
Home Page News India India News

ਗ੍ਰਿਫ਼ਤਾਰੀ ਮਗਰੋਂ ਅਰਵਿੰਦ ਕੇਜਰੀਵਾਲ ਨੂੰ ਹੈੱਡਕੁਆਰਟਰ ਲੈ ਗਈ ਈ. ਡੀ. ਦੀ ਟੀਮ…

Spread the news

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਗ੍ਰਿਫ਼਼ਤਾਰ ਕਰ ਲਿਆ ਗਿਆ ਹੈ। ਅੱਜ ਸ਼ਾਮ ਤੋਂ ਹੀ ਈਡੀ ਵੱਲੋਂ ਕੇਜਰੀਵਾਲ ਦੇ ਘਰ ਦੀ ਤਲਾਸ਼ੀ ਲਈ ਜਾ ਰਹੀ ਸੀ, ਜਿਸ ਤੋਂ ਕਰੀਬ 2 ਘੰਟੇ ਬਾਅਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦਿੱਲੀ ਸੀ. ਐੱਮ. ਅਰਵਿੰਦ ਕੇਜਰੀਵਾਲ ਨੂੰ ਲੈ ਕੇ ਈ. ਡੀ. ਦੀ ਟੀਮ ਸੀ. ਐੱਮ. ਨਿਵਾਸ ਤੋਂ ਨਿਕਲ ਗਈ ਹੈ। ਇਥੋਂ ਕੇਜਰੀਵਾਲ ਨੂੰ ਈ. ਡੀ. ਦਫ਼ਤਰ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਕੱਲ ਸਵੇਰੇ ਕੋਰਟ ’ਚ ਪੇਸ਼ ਕੀਤਾ ਜਾਵੇਗਾ। ਈ. ਡੀ. ਕੋਰਟ ’ਚ ਕੇਜਰੀਵਾਲ ਦੀ ਰਿਮਾਂਡ ਦੀ ਮੰਗ ਕਰੇਗੀ।