Home » ਅਮਰੀਕਾ ‘ਚ ਭਾਰਤੀ ਵਿਦਿਆਰਥੀ ਅਗਵਾ,ਪਿਤਾ ਤੋਂ ਅਗਵਾਕਾਰਾਂ ਨੇ ਮੰਗੀ ਫਿਰੌਤੀ, ਕਿਡਨੀ ਵੇਚਣ ਦੀ ਦਿੱਤੀ ਧਮਕੀ…
Home Page News India India News World

ਅਮਰੀਕਾ ‘ਚ ਭਾਰਤੀ ਵਿਦਿਆਰਥੀ ਅਗਵਾ,ਪਿਤਾ ਤੋਂ ਅਗਵਾਕਾਰਾਂ ਨੇ ਮੰਗੀ ਫਿਰੌਤੀ, ਕਿਡਨੀ ਵੇਚਣ ਦੀ ਦਿੱਤੀ ਧਮਕੀ…

Spread the news

ਬੀਤੇਂ ਦਿਨ ਅਮਰੀਕਾ ਵਿੱਚ ਇੱਕ ਭਾਰਤੀ ਵਿਦਿਆਰਥੀ ਨੂੰ ਅਗਵਾ ਕਰ ਲਿਆ ਗਿਆ ਹੈ। ਅਗਵਾਕਾਰਾਂ ਨੇ ਹੈਦਰਾਬਾਦ ਦੇ ਰਹਿਣ ਵਾਲੇ ਇਸ ਵਿਅਕਤੀ  ਦੇ ਪਿਤਾ ਤੋਂ ਕਰੀਬ ਇੱਕ ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਧਮਕੀ ਵੀ ਦਿੱਤੀ ਹੈ ਕਿ ਜੇਕਰ ਪੈਸੇ ਨਾ ਭੇਜੇ ਜਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਉਹ ਵਿਦਿਆਰਥੀ ਦਾ ਗੁਰਦਾ ਵੇਚ ਦੇਣਗੇ।25 ਸਾਲਾ ਅਬਦੁਲ ਮੁਹੰਮਦ  ੳਹਾਇੳ ਰਾਜ ਦੀ ਕਲੀਵਲੈਂਡ ਯੂਨੀਵਰਸਿਟੀ ਵਿੱਚ ਮਾਸਟਰਜ਼ ਕਰ ਰਿਹਾ ਸੀ। ਉਹ ਮਈ 2023 ਵਿੱਚ ਅਮਰੀਕਾ ਗਿਆ ਸੀ। ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ 7 ਮਾਰਚ ਤੋਂ ਅਬਦੁਲ ਨਾਲ ਗੱਲ ਨਹੀਂ ਕੀਤੀ ਹੈ। ਡਰੱਗ ਡੀਲਰ ਮੁਹੰਮਦ ਸਲੀਮ ਵੱਲੋਂ ਅਗਵਾ ਕੀਤੇ ਗਏ ਅਬਦੁਲ ਦੇ ਪਿਤਾ ਨੂੰ ਪਿਛਲੇ ਹਫ਼ਤੇ ਇੱਕ ਅਣਪਛਾਤੇ ਨੰਬਰ ਤੋਂ ਫ਼ੋਨ ਆਇਆ ਸੀ। ਫੋਨ ਕਰਨ ਵਾਲੇ ਨੇ ਦੱਸਿਆ ਕਿ ਉਸ ਦੇ ਬੇਟੇ ਨੂੰ ਅਗਵਾ ਕਰ ਲਿਆ ਗਿਆ ਹੈ। ਕਲੀਵਲੈਂਡ ਵਿੱਚ ਡਰੱਗ ਡੀਲਰਾਂ ਦੁਆਰਾ ਅਗਵਾ ਕੀਤਾ ਗਿਆ। ਉਸ ਨੇ ਵਿਦਿਆਰਥੀ ਨੂੰ ਰਿਹਾਅ ਕਰਨ ਲਈ ਕਰੀਬ 1 ਲੱਖ ਰੁਪਏ ਦੀ ਮੰਗ ਕੀਤੀ ਹੈ।ਅਮਰੀਕੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਨਹੀਂ ਦੱਸਿਆ ਗਿਆ ਕਿ ਪੈਸੇ ਕਿਵੇਂ ਭੇਜਣੇ ਹਨ।ਅਬਦੁਲ ਦੇ ਪਿਤਾ ਦੇ ਅਨੁਸਾਰ, ਅਗਵਾਕਾਰਾਂ ਨੇ ਉਸਨੂੰ ਇਹ ਨਹੀਂ ਦੱਸਿਆ ਕਿ ਪੈਸੇ ਕਿਵੇਂ ਭੇਜਣੇ ਹਨ। ਉਨ੍ਹਾਂ ਕਿਹਾ ਕਿ ਅਗਵਾਕਾਰਾਂ ਨੇ ਇਹ ਨਹੀਂ ਦੱਸਿਆ ਕਿ ਉਹ ਪੈਸੇ ਆਨਲਾਈਨ ਚਾਹੁੰਦੇ ਸਨ ਜਾਂ ਨਕਦ। ਅਗਵਾਕਾਰ ਦੇ ਫੋਨ ਤੋਂ ਬਾਅਦ ਪਿਤਾ ਨੇ ਅਮਰੀਕਾ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਸਾਰੀ ਘਟਨਾ ਦੱਸੀ। ਰਿਸ਼ਤੇਦਾਰਾਂ ਨੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ। ਪੁਲਸ ਮੁਤਾਬਕ ਅਬਦੁਲ ਨੂੰ ਆਖਰੀ ਵਾਰ ਚਿੱਟੀ ਟੀ-ਸ਼ਰਟ, ਲਾਲ ਜੈਕੇਟ ਅਤੇ ਨੀਲੀ ਜੀਨਸ ਪਹਿਨੇ ਦੇਖਿਆ ਗਿਆ ਸੀ। ਪਰਿਵਾਰ ਨੇ ਸ਼ਿਕਾਗੋ ਸਥਿੱਤ  ਭਾਰਤੀ ਦੂਤਾਵਾਸ ਨੂੰ ਪੱਤਰ ਲਿਖ ਕੇ ਮਦਦ ਦੀ ਮੰਗ ਕੀਤੀ ਹੈ।ਪਿਛਲੇ ਕੁਝ ਮਹੀਨਿਆਂ ਤੋਂ ਅਮਰੀਕਾ ‘ਚ ਭਾਰਤੀਆਂ ਦੀਆਂ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਸਾਲ ਦੇ ਪਹਿਲੇ 2 ਮਹੀਨਿਆਂ ‘ਚ ਅਮਰੀਕਾ ‘ਚ 5 ਭਾਰਤੀ ਵਿਦਿਆਰਥੀਆਂ ਅਤੇ 3 ਭਾਰਤੀ ਮੂਲ ਦੇ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਵ੍ਹਾਈਟ ਹਾਊਸ ਨੇ ਵੀ ਪਿਛਲੇ ਮਹੀਨੇ ਭਾਰਤੀਆਂ ਦੀ ਮੌਤ ‘ਤੇ ਇਕ ਬਿਆਨ ਜਾਰੀ ਕੀਤਾ ਸੀ। ਵ੍ਹਾਈਟ ਹਾਊਸ ਦੀ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਬੁਲਾਰੇ ਜਾਨ ਕਿਰਬੀ ਨੇ ਕਿਹਾ- ਅਮਰੀਕਾ ‘ਚ ਨਸਲ, ਲਿੰਗ ਜਾਂ ਕਿਸੇ ਹੋਰ ਆਧਾਰ ‘ਤੇ ਹਿੰਸਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਰਾਸ਼ਟਰਪਤੀ ਜੋ ਬਿਡੇਨ ਅਤੇ ਉਨ੍ਹਾਂ ਦਾ ਪ੍ਰਸ਼ਾਸਨ ਇਨ੍ਹਾਂ ਹਮਲਿਆਂ ਨੂੰ ਰੋਕਣ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਹੈ।