Home » ਅੱਜ ਲੱਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ…
Home Page News India World World News

ਅੱਜ ਲੱਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ…

Spread the news

ਸਾਲ 2024 ਦਾ ਪਹਿਲਾ ਸੂਰਜ ਗ੍ਰਹਿਣ ਅੱਜ ਲੱਗੇਗਾ। ਇਹ ਸੂਰਜ ਗ੍ਰਹਿਣ 50 ਸਾਲਾਂ ਦਾ ਸਭ ਤੋਂ ਲੰਬਾ ਸਮਾਂ ਚੱਲਣ ਵਾਲਾ ਗ੍ਰਹਿਣ ਹੋਵੇਗਾ ਜੋ ਲਗਭਗ 5 ਘੰਟੇ 25 ਮਿੰਟ ਤੱਕ ਚੱਲੇਗਾ। ਇਹ ਪੂਰਨ ਸੂਰਜ ਗ੍ਰਹਿਣ ਹੋਵੇਗਾ ਜਿਸ ਕਾਰਨ ਜਦੋਂ ਗ੍ਰਹਿਣ ਆਪਣੇ ਸਿਖਰ ‘ਤੇ ਹੋਵੇਗਾ ਤਾਂ ਧਰਤੀ ‘ਤੇ ਕੁਝ ਸਮੇਂ ਲਈ ਹਨੇਰਾ ਛਾ ਜਾਵੇਗਾ।
ਦੱਸ ਦਈਏ ਕਿ ਇਸ ਸਾਲ ਸੂਰਜ ਗ੍ਰਹਿਣ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਲਈ ਖਾਸ ਹੋਣ ਵਾਲਾ ਹੈ ਕਿਉਂਕਿ ਇਨ੍ਹਾਂ ਦੇਸ਼ਾਂ ਵਿਚ ਸੂਰਜ ਗ੍ਰਹਿਣ ਸਭ ਤੋਂ ਲੰਬੇ ਸਮੇਂ ਤੱਕ ਦਿਖਾਈ ਦੇਵੇਗਾ। ਭਾਰਤੀ ਸਮੇਂ ਮੁਤਾਬਕ ਸੂਰਜ ਗ੍ਰਹਿਣ 08 ਅਪ੍ਰੈਲ ਨੂੰ ਰਾਤ 9:12 ਵਜੇ ਦੁਨੀਆ ਦੇ ਕਈ ਹਿੱਸਿਆਂ ਚ ਲੱਗੇਗਾ। ਹਾਲਾਂਕਿ, ਇਹ ਸੂਰਜ ਗ੍ਰਹਿਣ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ। ਇਸ ਲਈ ਸੁਤਕ ਕਾਲ ਵੀ ਭਾਰਤ ਵਿੱਚ ਨਹੀਂ ਮੰਨਿਆ ਜਾਵੇਗਾ। ਪਰ ਫਿਰ ਵੀ ਕੁਝ ਸਾਵਧਾਨੀਆਂ ਵਰਤੀਆਂ ਜਾ ਸਕਦੀਆਂ ਹਨ,ਜਿਵੇ ਕਿ-
ਸੂਰਜ ਗ੍ਰਹਿਣ ਦੇ ਸਮੇਂ ਘਰ ਤੋਂ ਬਾਹਰ ਨਿਕਲਣਾ ਸ਼ੁਭ ਨਹੀਂ ਮੰਨਿਆ ਜਾਂਦਾ ਹੈ।
ਖਾਸ ਕਰਕੇ ਗ੍ਰਹਿਣ ਦੇ ਸਮੇਂ ਗਰਭਵਤੀ ਔਰਤਾਂ ਨੂੰ ਘਰ ਤੋਂ ਬਾਹਰ ਨਿਕਲਣ ਤੋਂ ਬਚਣਾ ਚਾਹੀਦਾ ਹੈ। ਸੂਰਜ ਗ੍ਰਹਿਣ ਨੂੰ ਕਦੇ ਵੀ ਬਿਨਾਂ ਕਿਸੇ ਉਪਕਰਨ ਦੇ ਸਿੱਧੇ ਅੱਖਾਂ ਨਾਲ ਨਹੀਂ ਦੇਖਣਾ ਚਾਹੀਦਾ।
ਗ੍ਰਹਿਣ ਦੌਰਾਨ ਸੂਈ ਅਤੇ ਧਾਗੇ ਨਾਲ ਸਬੰਧਤ ਕੋਈ ਕੰਮ ਨਹੀਂ ਕਰਨਾ ਚਾਹੀਦਾ।
ਗ੍ਰਹਿਣ ਦੌਰਾਨ ਮੰਦਰ ਵਿੱਚ ਰੱਖੀ ਮੂਰਤੀ ਨੂੰ ਛੂਹਣਾ ਜਾਂ ਪੂਜਾ ਕਰਨਾ ਵੀ ਅਸ਼ੁਭ ਮੰਨਿਆ ਜਾਂਦਾ ਹੈ।