Home » ਹੇਸਟਿੰਗਜ਼ ‘ਚ ਗੰਭੀਰ ਜ਼ ਖ ਮੀ ਹਾਲਤ ਵਿੱਚ ਮਿਲਿਆ ਵਿਅਕਤੀ,ਪੁਲਿਸ ਵੱਲੋਂ ਜਾਂਚ ਜਾਰੀ…
Home Page News • New Zealand Local News • NewZealand

ਹੇਸਟਿੰਗਜ਼ ‘ਚ ਗੰਭੀਰ ਜ਼ ਖ ਮੀ ਹਾਲਤ ਵਿੱਚ ਮਿਲਿਆ ਵਿਅਕਤੀ,ਪੁਲਿਸ ਵੱਲੋਂ ਜਾਂਚ ਜਾਰੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਹੇਸਟਿੰਗਜ਼ ਪੁਲਿਸ ਵੱਲੋਂ ਇੱਕ ਹਮਲੇ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਮੰਗਲਵਾਰ ਸ਼ਾਮ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਪਾਇਆ ਹੋਇਆ ਮਿਲਿਆ।ਪੁਲਿਸ ਅਤੇ ਐਂਬੂਲੈਂਸ ਸਟਾਫ ਨੂੰ ਸ਼ਾਮ 7 ਵਜੇ ਦੇ ਕਰੀਬ ਹੇਸਟਿੰਗਜ਼ ਸੀਬੀਡੀ ਦੇ ਕੇਂਦਰ ਦੇ ਨੇੜੇ ਕੁਈਨ ਸਟ੍ਰੀਟ ਵੈਸਟ ਤੇ ਇਸ ਘਟਨਾ ਦੀ ਸੂਚਨਾ ਦਿੱਤੀ ਗਈ ਸੀ।ਸੇਂਟ ਜੌਹਨ ਦੇ ਬੁਲਾਰੇ ਨੇ ਦੱਸਿਆ ਕਿ ਗੰਭੀਰ ਹਾਲਤ ਵਿੱਚ ਇੱਕ ਵਿਅਕਤੀ ਨੂੰ ਐਂਬੂਲੈਂਸ ਰਾਹੀਂ ਹਾਕਸ ਬੇ ਹਸਪਤਾਲ ਲਿਜਾਇਆ ਗਿਆ।ਪੁਲਿਸ ਵੱਲੋਂ ਘਟਨਾ ਦੀ ਜਾਂਚ ਲਗਾਤਾਰ ਜਾਰੀ ਹੈ।