ਭਾਰਤ ਦੇ ਕਈ ਹਵਾਈ ਅੱਡਿਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਜਾਣਕਾਰੀ ਮੁਤਾਬਕ ਜੈਪੁਰ, ਨਾਗਪੁਰ, ਕਾਨਪੁਰ, ਗੋਆ ਸਮੇਤ ਦੇਸ਼ ਦੇ ਕਈ ਹਵਾਈ ਅੱਡਿਆਂ ਨੂੰ ਈ-ਮੇਲ ਰਾਹੀਂ ਧਮਕੀ ਮਿਲੀ ਹੈ। ਨਾਗਪੁਰ ਏਅਰਪੋਰਟ ਐਡਮਿਨੀਸਟ੍ਰੇਸ਼ਨ ਅਨੁਸਾਰ ਧਮਕੀ ਭਰਿਆ ਈ-ਮੇਲ ਸੋਮਵਾਰ ਸਵੇਰੇ 10 ਵਜੇ ਦੇ ਕਰੀਬ ਮਿਲਿਆ। ਇਹ ਈ-ਮੇਲ ਏਅਰਪੋਰਟ ਡਾਇਰੈਕਟਰ ਆਬਿਦ ਰੂਈ ਦੀ ਮੇਲ ਆਈ.ਡੀ. ‘ਤੇ ਰਿਸੀਵ ਹੋਇਆ। ਇਸ ਬਾਰੇ ਏਅਰਪੋਰਟ ਦੇ ਸੀਨੀਅਰ ਸੁਰੱਖਿਆ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਏਅਰਪੋਰਟ ਐਡਮਿਨੀਸਟ੍ਰੇਸ਼ਨ ਨੇ ਧਮਕੀ ਭਰੇ ਈ-ਮੇਲ ਦੀ ਸ਼ਿਕਾਇਤ ਨਾਗਪੁਰ ਦੇ ਸੋਨੇਗਾਂਵ ਪੁਲਿਸ ‘ਚ ਕੀਤੀ ਹੈ। ਏਅਰਪੋਰਟ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਇਕ ਫਰਜ਼ੀ ਈ-ਮੇਲ ਹੈ ਅਤੇ ਅਧਿਕਾਰੀਆਂ ਨੇ ਕਿਹਾ ਕਿ ਈ-ਮੇਲ ਭੇਜਣ ਵਾਲੇ ਦਾ ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਫਰਜ਼ੀ ਈਮੇਲ ਹਨ ਅਤੇ ਡਰ ਪੈਦਾ ਕਰਨ ਦੇ ਇਰਾਦੇ ਨਾਲ ਭੇਜੇ ਗਏ ਹਨ।
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਈ-ਮੇਲ ਭੇਜਣ ਵਾਲੇ ਦਾ ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ ਹੈ। 2 ਦਿਨ ਪਹਿਲੇ ਵੀ ਕੋਲਕਾਤਾ ਸਮੇਤ ਦੇਸ਼ ਦੇ ਕਈ ਹਵਾਈ ਅੱਡਿਆਂ ਨੂੰ ਇਸੇ ਤਰ੍ਹਾਂ ਦੇ ਈ-ਮੇਲ ਪ੍ਰਾਪਤ ਹੋਏ ਸਨ, ਜੋ ਬਾਅਦ ‘ਚ ਫਰਜ਼ੀ ਨਿਕਲੇ। ਗੋਆ ਦੇ ਡਾਬੋਲਿਮ ਹਵਾਈ ਅੱਡੇ ਨੂੰ ਉਨ੍ਹਾਂ ਦੇ ਅਧਿਕਾਰਤ ਈ-ਮੇਲ ‘ਤੇ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਏਅਰਪੋਰਟ ਦੇ ਅਧਿਕਾਰੀਆਂ ਵਲੋਂ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਬੰਬ ਸਕਵਾਇਡ ਨੇ ਹਵਾਈ ਅੱਡੇ ਦੀ ਤਲਾਸ਼ੀ ਲਈ। ਹਾਲਾਂਕਿ ਕੁਝ ਵੀ ਬਰਾਮਦ ਨਹੀਂ ਹੋਇਆ।
ਹਵਾਈ ਅੱਡੇ ਦੇ ਡਾਇਰੈਕਟਰ ਐੱਸਵੀਟੀ ਧਨਮਜਯ ਰਾਵ ਨੇ ਕਿਹਾ,”ਅਸੀਂ ਹੁਣ ਹੋਰ ਸਾਵਧਾਨੀ ਵਰਤ ਰਹੇ ਹਨ। ਹਵਾਈ ਅੱਡੇ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਪਰ ਫਲਾਈਟ ਆਪਰੇਸ਼ਨ ਪ੍ਰਭਾਵਿਤ ਨਹੀਂ ਹੋਇਆ ਹੈ।” ਰਾਜਸਥਾਨ ਦੇ ਜੈਪੁਰ ਹਵਾਈ ਅੱਡੇ ਨੂੰ ਵੀ ਅੱਜ ਸਵੇਰੇ ਈ-ਮੇਲ ਮਿਲਿਆ ਅਤੇ ਤਲਾਸ਼ੀ ਮੁਹਿੰਮ ਤੋਂ ਬਾਅਦ ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਇਕ ਅਧਿਕਾਰੀ ਨੇ ਕਿਹਾ,”ਅਸੀਂ ਧਮਕੀ ਭਰੇ ਈ-ਮੇਲ ਭੇਜਣ ‘ਚ ਸ਼ਾਮਲ ਦੋਸ਼ੀਆਂ ਦਾ ਪਤਾ ਲਗਾਉਣ ਲਈ ਵੱਖ-ਵੱਖ ਸੂਬਿਆਂ ‘ਚ ਆਪਣੇ ਹਮਅਹੁਦੇਦਾਰਾਂ ਨਾਲ ਸਹਿਯੋਗ ਕਰ ਰਹੇ ਹਾਂ। ਪੁਲਿਸ ਦੀ ਟੈਕਨੀਕਲ ਸੈੱਲ ਵੀ ਸਰਗਰਮ ਰੂਪ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।