Home » ਅਮਰੀਕਾ ਵਿੱਚ  ਗੈਰਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ  24 ਪ੍ਰਵਾਸੀਆਂ, ਸਮੇਤ 3 ਕਥਿੱਤ  ਸਮੱਗਲਰਾਂ ਗ੍ਰਿਫਤਾਰ…
Home Page News India World World News

ਅਮਰੀਕਾ ਵਿੱਚ  ਗੈਰਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ  24 ਪ੍ਰਵਾਸੀਆਂ, ਸਮੇਤ 3 ਕਥਿੱਤ  ਸਮੱਗਲਰਾਂ ਗ੍ਰਿਫਤਾਰ…

Spread the news

ਬੀਤੇਂ ਦਿਨ ਯੂ.ਐਸ. ਬਾਰਡਰ ਪੈਟਰੋਲ ਦੇ ਏਜੰਟਾਂ ਨੇ  ਕਈ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ ਹੈ।ਜੋ ਡੇਮਿੰਗ, ਨਿਊ ਮੈਕਸੀਕੋ ਵੱਲ ਨੂੰ ਜਾ ਰਹੀ ਉਹਨਾਂ ਦੀ ਕਾਰ ਦਾ ਪਿੱਛਾ ਕੀਤਾ ਜਾਂਚ ਕਰਨ ਤੇ ਕਾਰ  ਦੇ ਪਿੱਛਲੇ ਪਾਸੇ  ਲੁਕੇ  ਹੋਏ 24 ਪ੍ਰਵਾਸੀ ਬਾਰਡਰ ਟੱਪ ਕੇ ਅਮਰੀਕਾ ਵਿੱਚ ਦਾਖਲ ਹੋਣਾ ਚਾਹੁੰਦੇ  ਸਨ। ਟੈਕਸਾਸ (ਬਾਰਡਰ ਰਿਪੋਰਟ) ਦੀ ਰਿਪੋਰਟ ਦੇ ਅਨੁਸਾਰ  ਬਾਰਡਰ ਏਜੰਟਾਂ ਨੇ ਕਾਰ ਵਿੱਚ ਪਿੱਛੇ ਲੁਕੇ ਹੋਏ  ਇਸ ਕਾਫ਼ਲੇ ਅਤੇ ਇੱਕ ਪਿਕਅਪ ਟਰੱਕ ਨੂੰ ਸਰਹੱਦ ਦੇ ਨੇੜੇ ਕੋਲੰਬਸ, ਨਿਊ ਮੈਕਸੀਕੋ ਦੇ ਕੋਲ ਇੱਕ ਖਾਲੀ ਆਰਵੀ ਪਾਰਕ ਤੱਕ ਉਹਨਾਂ ਦਾ ਪਿੱਛਾ  ਕਰਨ ਤੋਂ ਬਾਅਦ ਤਿੰਨ ਡਰਾਈਵਰ ਅਤੇ 24 ਪ੍ਰਵਾਸੀਆਂ ਨੂੰ ਕਾਬੂ ਕੀਤਾ ਹੈ ਜੋ ਹਿਰਾਸਤ ਵਿੱਚ ਹਨ।ਜਾਣਕਾਰੀ ਅਨੁਸਾਰ ਨਿਊ ਮੈਕਸੀਕੋ ਸਟੇਟ ਦੇ ਰੋਡ 9 ‘ਤੇ ਲੰਘੀ 24 ਅਪ੍ਰੈਲ ਦੇ ਤੜਕੇ ਤਿੰਨ ਵਾਹਨਾਂ ਨੇ ਬਾਰਡਰ ਏਜੰਟਾਂ ਦਾ ਧਿਆਨ ਇੰਨਾਂ ਵੱਲ ਨੂੰ ਪਿਆ, ਕਿਉਂਕਿ ਉਹ ਕਾਫੀ ਤੇਜ਼ ਰਫ਼ਤਾਰ ਦੇ  ਨਾਲ ਗੁਜ਼ਰ ਰਹੇ ਸਨ । ਸਫ਼ੈਦ ਫੋਰਡ ਐਫ 150 ਵਾਹਨ ਦਾ ਜਦੋ ਪਿੱਛਾ ਕੀਤਾ ਗਿਆ ਤਾਂ ਇਕ ਹੋਰ ਲੀਡ ਟਰੱਕ ਅੱਗਾ ਚੱਲਦਾ ਰਿਹਾ ਪਰ ਦੋ ਫੋਰਡ ਐਕਸਪੀਡੀਸ਼ਨ ਅਤੇ ਇੱਕ ਡੌਜ ਰਾਮ ਪਿਕਅੱਪ – ਸਾਰੇ ਚਿਹੁਆਹੁਆ, ਮੈਕਸੀਕੋ, ਦੀਆਂ  ਲਾਇਸੈਂਸ ਪਲੇਟਾਂ ਦੇ ਨਾਲ – ਮੈਕਸੀਕੋ ਦੀ ਸਰਹੱਦ ਤੋਂ ਲਗਭਗ 2 ਮੀਲ ਉੱਤਰ ਵਿੱਚ, ਸਟੇਟ  ਰੂਟ 9 ਦੇ ਨਾਲ ਜਾ ਰਹੇ ਸਨ ਜਿੰਨਾਂ ਨੂੰ ਆਰਵੀ ਨਾਂ ਦੇ ਪਾਰਕ ਵਿੱਚ ਗ੍ਰਿਫਤਾਰ ਕੀਤੇ ਗਏ।ਅਦਾਲਤੀ ਰਿਕਾਰਡ ਦਿਖਾਉਂਦੇ ਹਨ ਕਿ ਕਈ ਯੂਐਸ ਬਾਰਡਰ ਪੈਟਰੋਲ ਏਜੰਟ ਆਰਵੀ ਪਾਰਕ ਵਿੱਚ ਇਕੱਠੇ ਹੋਏ ਅਤੇ ਉਹਨਾਂ ਵੱਲੋ  ਡਰਾਈਵਰਾਂ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ। ਏਜੰਟਾਂ ਨੇ ਕਈ ਵਿਅਕਤੀਆਂ ਨੂੰ ਦੇਖਿਆ, ਅਤੇ  ਹਰੇਕ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਚ’ ਦਾਖਲ ਹੋਣ ਵਾਲਾ  ਪ੍ਰਵਾਸੀ ਵਾਹਨ ਦੇ ਪਿੱਛੇ ਲੁਕਣ ਦੀ ਕੋਸ਼ਿਸ਼ ਕਰ ਰਿਹਾ ਸੀ।ਨਿਊ ਮੈਕਸੀਕੋ ਦੇ ਡਿਸਟ੍ਰਿਕਟ ਲਈ ਯੂਐਸ ਡਿਸਟ੍ਰਿਕਟ ਕੋਰਟ ਵਿੱਚ ਸ਼ੁੱਕਰਵਾਰ ਨੂੰ ਦਾਇਰ ਕੀਤੀ ਸ਼ਿਕਾਇਤ ਦੇ ਹਲਫ਼ਨਾਮੇ ਦੇ ਅਨੁਸਾਰ, ਡਰਾਈਵਰ ਐਡੁਆਰਡੋ ਮਾਰਿਨ ਗੋਮੇਜ਼, ਆਸਕਰ ਪੇਰੇਜ਼ ਮੋਨਕਾਯੋ ਅਤੇ ਕੇਵਿਨ ਕੋਰਲ ਓਚੋਆ ਨੇ ਏਜੰਟਾਂ ਨੂੰ ਵੱਖਰੇ ਤੌਰ ‘ਤੇ ਦੱਸਿਆ ਕਿ ਉਨ੍ਹਾਂ ਨੂੰ ਜੁਆਰੇਜ਼, ਮੈਕਸੀਕੋ ਦੇ ਇੱਕ ਵਿਅਕਤੀ ਦੁਆਰਾ ਇੱਕ ਅਣਪਛਾਤੀ ਸੰਖਿਆ ਦੇ  ਵਿੱਚ ਗੱਡੀ ਚਲਾਉਣ ਲਈ ਕਿਰਾਏ ‘ਤੇ ਲਿਆ ਗਿਆ ਸੀ। ਅਤੇ ਪੈਸੇ ਦੇ ਲਈ ਹਾਈਵੇਅ 9 ਦੇ ਪਾਸੇ ਤੋਂ ਫੀਨਿਕਸ, ਐਰੀਜ਼ੋਨਾ ਅਮਰੀਕਾ ਤੱਕ ਸੋਦਾ ਤਹਿ ਹੋਇਆ ਸੀ। ਵਿਅਕਤੀ ਨੇ ਪ੍ਰਵਾਸੀਆਂ-ਲਈ-ਨਸ਼ੀਲੇ ਪਦਾਰਥਾਂ ਦੀ ਜਾਂਚ ਵਿੱਚ ਵੀ ਆਪਣੇ ਆਪ ਨੂੰ ਦੋਸ਼ੀ ਮੰਨਿਆ ਹੈ ਜੁਆਰੇਜ਼ ਵਿੱਚ ਰਹਿਣ ਵਾਲੇ ਇੱਕ ਅਮਰੀਕੀ ਨਾਗਰਿਕ ਕੋਰਲ ਨੇ ਕਥਿਤ ਤੌਰ ‘ਤੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਉਸਨੂੰ ਤਸਕਰੀ ਦੀ ਕੋਸ਼ਿਸ਼ ਵਿੱਚ ਸ਼ਾਮਲ ਵਾਹਨਾਂ ਵਿੱਚੋਂ ਇੱਕ ਲਈ ਕਾਰ ਦੀਆਂ ਚਾਬੀਆਂ ਅਤੇ ਗੈਸ ਦੇ ਪੈਸੇ ਦਿੱਤੇ ਗਏ ਸਨ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਉਸ ਨੂੰ ਕੋਲੰਬਸ ਦੇ ਨੇੜੇ ਆਰਵੀ ਪਾਰਕ ਵਿੱਚ ਲਿਜਾਣ ਲਈ ਨਿਰਦੇਸ਼ ਦਿੱਤਾ ਗਿਆ ਸੀ। ਇੰਨਾਂ ਡਰਾਈਵਰਾਂ ਨੂੰ 1 ਮਈ ਨੂੰ ਲਾਸ ਕਰੂਸ, ਨਿਊ ਮੈਕਸੀਕੋ ਵਿੱਚ ਅਮਰੀਕੀ ਸੰਘੀ ਅਦਾਲਤ ਵਿੱਚ ਆਪਣੇ ਮੁਨਾਫ਼ੇ ਦੇ ਲਈ ਗੈਰ-ਕਾਨੂੰਨੀ ਪਰਦੇਸੀ ਲੋਕਾਂ ਨੂੰ ਲਿਜਾਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਨਜ਼ਰਬੰਦੀ ਦੀ ਸੁਣਵਾਈ ਦੌਰਾਨ ਅਦਾਲਤ ਵਿੱਚ ਪੇਸ਼ ਹੋਣਾ ਹੈ।