Home » ਸੋਨੇ ਦੀ ਤਸਕਰੀ ਮਾਮਲੇ ‘ਚ ਫੜ੍ਹੀ ਗਈ ਅਫ਼ਗਾਨ ਡਿਪਲੋਮੈਟ, 25 ਕਿਲੋ ਸੋਨਾ ਕੱਪੜਿਆਂ ਵਿੱਚ ਸੀ ਲੁਕਾਇਆ…
Home Page News India India News World World News

ਸੋਨੇ ਦੀ ਤਸਕਰੀ ਮਾਮਲੇ ‘ਚ ਫੜ੍ਹੀ ਗਈ ਅਫ਼ਗਾਨ ਡਿਪਲੋਮੈਟ, 25 ਕਿਲੋ ਸੋਨਾ ਕੱਪੜਿਆਂ ਵਿੱਚ ਸੀ ਲੁਕਾਇਆ…

Spread the news

ਅਫ਼ਗਾਨ ਡਿਪਲੋਮੈਟ ਨੇ ਮੁੰਬਈ ਹਵਾਈ ਅੱਡੇ ‘ਤੇ 25 ਕਿਲੋ ਸੋਨੇ ਦੀ ਤਸਕਰੀ ਕਰਦੇ ਫੜ੍ਹੇ ਜਾਣ ਮਗਰੋਂ ਅਸਤੀਫਾ ਦੇ ਦਿੱਤਾ ਹੈ। 25 ਅਪ੍ਰੈਲ ਨੂੰ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਵਿਭਾਗ ਨੇ ਭਾਰਤ ਵਿੱਚ ਅਫਗਾਨਿਸਤਾਨ ਦੇ ਕੌਂਸਲ ਜਨਰਲ ਜ਼ਕੀਆ ਵਾਰਦਕ ਨੂੰ 1-1 ਕਿਲੋ ਦੀਆਂ 25 ਸੋਨੇ ਦੀਆਂ ਬਾਰਜ਼ ਸਮੇਤ ਫੜ੍ਹਿਆ ਸੀ। ਉਹ ਉਨ੍ਹਾਂ ਨੂੰ ਦੁਬਈ ਤੋਂ ਭਾਰਤ ਲਿਆਏ ਸਨ। ਇਸ ਮਾਮਲੇ ਦੀ ਜਾਣਕਾਰੀ ਸ਼ੁੱਕਰਵਾਰ (3 ਮਈ) ਨੂੰ ਸਾਹਮਣੇ ਆਈ। ਵਾਰਦਕ ਕੋਲ ਸੋਨੇ ਦੀ ਪ੍ਰਮਾਣਿਕਤਾ ਸਾਬਤ ਕਰਨ ਲਈ ਕੋਈ ਦਸਤਾਵੇਜ਼ ਨਹੀਂ ਸਨ। ਹਾਲਾਂਕਿ ਕੂਟਨੀਤਕ ਛੋਟ ਕਾਰਨ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ।