Home » ਈਰਾਨ ‘ਚ ਵੱਡਾ ਹਾਦਸਾ, ਰਾਸ਼ਟਰਪਤੀ ਇਬ੍ਰਾਹਿਮ ਰਾਇਸੀ ਦੇ ਹੈਲੀਕਾਪਟਰ ਦੀ ਹਾਰਡ ਲੈਂਡਿੰਗ…
Home Page News India World World News

ਈਰਾਨ ‘ਚ ਵੱਡਾ ਹਾਦਸਾ, ਰਾਸ਼ਟਰਪਤੀ ਇਬ੍ਰਾਹਿਮ ਰਾਇਸੀ ਦੇ ਹੈਲੀਕਾਪਟਰ ਦੀ ਹਾਰਡ ਲੈਂਡਿੰਗ…

Spread the news

ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਦਾ ਹੈਲੀਕਾਪਟਰ ਕੈਸ਼ ਹੋ ਗਿਆ ਹੈ। ਦੱਸਿਆ ਗਿਆ ਹੈ ਕਿ ਇਹ ਹੈਲੀਕਾਟਰ ਉਸ ਫਲੀਟ ਜਾਂ ਟੀਮ ਦਾ ਹਿੱਸਾ ਹੈ ਜੋ ਰਾਸ਼ਟਰਪਤੀ ਦੇ ਕਾਫਲੇ ਵਿਚ ਸ਼ਾਮਲ ਹੈ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਕ੍ਰੈਸ਼ ਹੋਣ ਦੇ ਤੁਰੰਤ ਬਾਅਦ ਉਸ ਹੈਲੀਕਾਪਟਰ ਦੀ ਹਾਰਡ ਲੈਂਡਿੰਗ ਕਰਾਈ ਗਈ ਹੈ ਜਿਸ ਵਿਚ ਰਾਸ਼ਟਰਪਤੀ ਇਬਰਾਹਿਮ ਰਾਇਸੀ ਸਵਾਰ ਸਨ। ਰਾਇਸੀ ਦੇ ਕਾਫਲੇ ਵਿਚ ਤਿੰਨ ਹੈਲੀਕਾਪਟਰ ਸਨ, ਇਨ੍ਹਾਂ ਵਿਚੋਂ ਇਕ ਕ੍ਰੈਸ਼ ਹੋਇਆ ਹੈ, ਇਕ ਦੀ ਹਾਰਡ ਲੈਂਡਿੰਗ ਹੋਈ ਹੈ। ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਜੋ ਹੈਲੀਕਾਪਟਰ ਕ੍ਰੈਸ਼ ਹੋਇਆ ਹੈ, ਉਹ ਤਿੰਨਾਂ ਵਿਚੋਂ ਕਿਹੜਾ ਹੈ।

ਇੰਟਰਨੈਸ਼ਨਲ ਰਿਪੋਰਟਮ ਮੁਤਾਬਕ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੂੰ ਲਿਜਾ ਰਹੇ ਇਕ ਹੈਲੀਕਾਪਟਰ ਨੂੰ ਉਸ ਸਮੇਂ ਐਮਰਜੈਂਸੀ ਸਥਿਤੀ ਵਿਚ ਉਤਾਰਿਆ ਗਿਆ ਜਦੋਂ ਉਨ੍ਹਾਂ ਦੇ ਕਾਫਲੇ ਦਾ ਇਕ ਹੋਰ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਰੈਸਕਿਊ ਸ਼ੁਰੂ ਕਰ ਦਿੱਤਾ ਗਿਆ ਤੇ ਬਚਾਅ ਕਰਮੀ ਮੌਕੇ ‘ਤੇ ਪਹੁੰਚ ਗਏ ਹਨ।ਹੈਲੀਕਾਪਟਰ ਦੇ ਨਾਲ ਕੀ ਵਾਪਰਿਆ, ਇਸ ਸਬੰਧੀ ਅਜੇ ਕੋਈ ਜਾਣਕਾਰੀ ਨਹੀਂ ਹੈ ਪਰ ਉਮੀਦ ਹੈ ਕਿ ਰਾਈਸੀ ਸੁਰੱਖਿਅਤ ਹਨ। ਰਾਈਸੀ ਈਰਾਨ ਦੇ ਪੂਰਬੀ ਅਜਰਬੈਜਾਨ ਸੂਬੇ ਵਿਚ ਜਾ ਰਹੇ ਸਨ। 63 ਸਾਲ ਦੇ ਰਾਇਸੀ ਈਰਾਨ ਦੇ ਕੱਟੜਪੰਥੀ ਨੇਤਾ ਹਨ ਜਿਨ੍ਹਾਂ ਨੇ ਦੇਸ਼ ਦੀ ਨਿਆਂਪਾਲਿਕਾ ਦੀ ਅਗਵਾਈ ਕੀਤੀ ਸੀ।