ਆਕਲੈਂਡ(ਬਲਜਿੰਦਰ ਰੰਧਾਵਾ) ਮੰਗਲਵਾਰ ਦੇ ਤੂਫਾਨ ਤੋਂ ਬਾਅਦ ਅਜੇ ਵੀ ਸੈਂਕੜੇ ਘਰ ਬਿਜਲੀ ਤੋਂ ਬਿਨਾਂ ਹਨ।
ਆਕਲੈਂਡ ਦੇ ਕੁਝ ਹਿੱਸਿਆਂ ਵਿੱਚ ਬੁੱਧਵਾਰ ਅਤੇ ਵੀਰਵਾਰ ਦੇ ਸ਼ੁਰੂ ਵਿੱਚ 120km/h ਦੀ ਰਫ਼ਤਾਰ ਨਾਲ ਝੱਖੜ ਦਰਜ ਕੀਤਾ ਗਿਆ ਸੀ।ਵੈਕਟਰ ਨੇ ਕਿਹਾ ਸੀ ਕਿ ਆਕਲੈਂਡ ਖੇਤਰ ਵਿੱਚ ਤੇਜ਼ ਹਨੇਰੀ ਨੇ ਦਰੱਖਤਾਂ ਅਤੇ ਬਨਸਪਤੀ ਨੂੰ ਲਾਈਨਾਂ ‘ਤੇ ਉਡਾ ਦਿੱਤਾ ਸੀ ਜਿਸ ਨਾਲ ਨੁਕਸਾਨ ਅਤੇ ਨੈੱਟਵਰਕ ਵਿੱਚ ਨੁਕਸ ਪੈਦਾ ਹੋਏ ਸਨ। Pukekohe, Waiuku, Pōkeno, Paparata and Mercer ਇਲਾਕੇ ‘ਚ 200 ਤੋਂ ਵੱਧ ਸੰਪਤੀਆਂ ਬਿਨਾਂ ਬਿਜਲੀ ਦੇ ਹਨ।ਰੌਡਨੀ ਜ਼ਿਲ੍ਹੇ ਵਿੱਚ ਵੀ ਕਾਫੀ ਜਗਾਵਾਂ ਤੇ ਬੱਤੀ ਗੁੱਲ ਹੈ।
ਵਾਈਕਾਟੋ ਵਿੱਚ, 44 ਸੰਪਤੀਆਂ ਵਿੱਚ ਬਿਜਲੀ ਨਹੀਂ ਹੈ, ਅਤੇ ਕੋਰੋਮੰਡਲ ਵਿੱਚ 27 ਸੰਪਤੀਆਂ,ਥੇਮਸ ਵਿੱਚ ਵੀ ਕੁੱਝ ਘਰਾਂ ਵੀ ਬੱਤੀ ਤੋ ਬਿਨਾ ਹਨ।