Home » ਮੈਲਬੌਰਨ ਦੇ ਏਅਰਪੋਰਟ’ਤੇ ਪੰਜਾਬੀ ਮੂਲ ਦੇ ਸਕਿਓਰਿਟੀ ਗਾਰਡ ਤੇ ਹੋਇਆ ਹਮਲਾ…
Home Page News NewZealand World World News

ਮੈਲਬੌਰਨ ਦੇ ਏਅਰਪੋਰਟ’ਤੇ ਪੰਜਾਬੀ ਮੂਲ ਦੇ ਸਕਿਓਰਿਟੀ ਗਾਰਡ ਤੇ ਹੋਇਆ ਹਮਲਾ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਗੁਆਢੀ ਦੇਸ਼ ਆਸਟ੍ਰੇਲੀਆਂ ਦੇ ਮੈਲਬੌਰਨ ਹਵਾਈ ਅੱਡੇ ‘ਤੇ ਤੈਨਾਤ ਪੰਜਾਬੀ ਮੂਲ ਦਾ 28 ਸਾਲਾਂ ਸਕਿਓਰਿਟੀ ਗਾਰਡ ‘ਤੇ ਡਿਉਟੀ ਹਮਲਾ ਕੀਤੇ ਜਾਣ ਦੀ ਖ਼ਬਰ ਹੈ।ਅਸਲ ਵਿੱਚ ਇਹ ਗਾਰਡ ਇੱਕ uber ਡ੍ਰਾਈਵਰ ਨੂੰ ਇਹ ਕਹਿ ਰਿਹਾ ਸੀ ਕਿ ਉਹ ਆਪਣੀ ਗੱਡੀ ਟੈਕਸੀ ਰੈਂਕ ਵਿੱਚ ਪਾਰਕ ਕਰਕੇ ਨਾ ਖੜ੍ਹਾ ਰਹੇ ਜਿਸ ਤੋ ਬਾਅਦ ਡਰਾਇਵਰ ਵੱਲੋਂ ਗੱਡੀ ‘ਚੋਂ ਪਾਨਾ (ਟਾਇਰ ਕੱਸਣ ਵਾਲਾ ਸੰਦ) ਕੱਢ ਲੈ ਆਇਆ ਅਤੇ ਗਾਰਡ ਦੇ ਸਿਰ ‘ਤੇ ਹਮਲਾ ਕਰ ਦਿੱਤਾ। ਦੋ ਬੱਚਿਆਂ ਦਾ ਪਿਓ (ਪਛਾਣ ਨਸ਼ਰ ਨਹੀਂ ਕੀਤੀ ਜਾ ਸਕਦੀ) ਇਸ ਹਮਲੇ ਤੋਂ ਖੌਫ਼ਜ਼ਦਾ ਹੋ ਗਿਆ ਹੈ ਕਿ ਆਪਣੀ ਕੰਪਨੀ Wilson Security ਨੂੰ ਹੁਣ ਕਹਿ ਰਿਹਾ ਹੈ ਕਿ ਮੁੜ ਉਸ ਦੀ ਡਿਊਟੀ ਹਵਾਈ ਅੱਡੇ ‘ਤੇ ਨਾ ਲਗਾਈ ਜਾਵੇ। ਓਧਰ ਵਿਕਟੋਰੀਆ ਪੁਲਿਸ ਨੇ ਇਸ ਮਾਮਲੇ ਵਿੱਚ St Albans ਦੀ Georges Street ‘ਤੇ ਰਹਿਣ ਵਾਲੇ 29 ਸਾਲਾਂ ਵਿਅਕਤੀ ਨੂੰ ਕਥਿਤ ਤੌਰ ‘ਤੇ ਗ੍ਰਿਫਤਾਰ ਕੀਤਾ ਹੈ।