Home » ਬਜ਼ੁਰਗ ਨਾਲ ਧੋਖਾਧੜੀ ਕਰਨ ਦੇ ਦੋਸ਼ ਹੇਠ ਗੁਜਰਾਤੀ ਮੂਲ ਦਾ ਵਿਅਕਤੀ ਗ੍ਰਿਫਤਾਰ…
Home Page News India India News World World News

ਬਜ਼ੁਰਗ ਨਾਲ ਧੋਖਾਧੜੀ ਕਰਨ ਦੇ ਦੋਸ਼ ਹੇਠ ਗੁਜਰਾਤੀ ਮੂਲ ਦਾ ਵਿਅਕਤੀ ਗ੍ਰਿਫਤਾਰ…

Spread the news

ਅਮਰੀਕਾ ਦੇ  ਟੈਕਸਾਸ  ਰਾਜ ਦੀ ਅਪਸ਼ਰ ਕਾਊਂਟੀ ਸ਼ੈਰਿਫ ਦੇ ਦਫ਼ਤਰ ਨੇ ਦੇਵਾਂਗ ਪਟੇਲ ਨਾਂ ਦੇ ਇਕ ਗੁਜਰਾਤੀ-ਭਾਰਤੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੇਵਾਂਗ ਪਟੇਲ ‘ਤੇ ਇਕ 85 ਸਾਲਾ ਦੇ ਅਮਰੀਕੀ ਨਾਗਰਿਕ ਤੋਂ ਹਜ਼ਾਰਾਂ ਡਾਲਰ ਦੀ ਫਿਰੌਤੀ ਲੈਣ ਦਾ ਦੋਸ਼ ਹੈ। ਪੁਲਿਸ ਨੇ ਉਸ ਨੂੰ 12 ਜੂਨ ਨੂੰ ਉਸ ਵੇਲੇ ਰੰਗੇ ਹੱਥੀਂ ਕਾਬੂ ਕੀਤਾ ਜਦੋਂ ਉਹ ਬਜ਼ੁਰਗ ਵਿਅਕਤੀ ਤੋਂ ਪੈਸੇ ਲੈ ਕੇ ਜਾ ਰਿਹਾ ਸੀ। ਸ਼ੈਰਿਫ ਦੇ ਦਫਤਰ ਦੀ ਜਾਣਕਾਰੀ ਦੇ ਅਨੁਸਾਰ , ਮੇਲਿਸਾ, ਕੋਲਿਨ ਕਾਉਂਟੀ, ਟੈਕਸਾਸ ਦਾ 38 ਸਾਲਾ ਦੇਵਾਂਗ ਪਟੇਲ ਉਪਸ਼ਰ ਕਾਉਂਟੀ ਦੀ ਜੇਲ੍ਹ ਵਿੱਚ  ਨਜਰਬੰਦ ਹੈ।ਕਿਉਂਕਿ ਪਟੇਲ ‘ਵਲੋ ਇੱਕ ਸੀਨੀਅਰ ਨਾਗਰਿਕ ਤੋਂ 30,000 ਡਾਲਰ ਤੋਂ ਵੱਧ ਅਤੇ 1.5 ਮਿਲੀਅਨ ਡਾਲਰ ਤੋਂ ਘੱਟ ਦੀ ਚੋਰੀ ਦੇ ਦੋਸ਼ਾਂ ਦਾ ਉਸ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਜੋ ਕਿ ਦੂਜੀ ਡਿਗਰੀ ਦਾ ਸੰਗੀਨ ਦੋਸ਼ ਹੈ। ਉਪਸ਼ਰ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਇਹ ਵੀ ਕਿਹਾ ਕਿ ਦੇਵਾਂਗ ਪਟੇਲ ਦਾ 1 ਮਿਲੀਅਨ ਡਾਲਰ ਦਾ ਬਾਂਡ ਰੱਖਿਆ ਗਿਆ ਹੈ। ਦੇਵਾਂਗ ਪਟੇਲ ‘ਤੇ ਲੱਗੇ ਦੋਸ਼ ਬਹੁਤ ਗੰਭੀਰ ਹਨ ਅਤੇ ਜੇਕਰ ਉਹ ਅਦਾਲਤ ‘ਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ 20 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਕੁਝ ਲੋਕਾਂ ਨੇ ਉਸ ਪੀੜਤ ਬਜ਼ੁਰਗ ਨੂੰ ਬੁਲਾਇਆ, ਜਿਸ ਤੋਂ ਦੇਵਾਂਗ ਪਟੇਲ ਨੇ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਦੇ ਅਧਿਕਾਰੀਆਂ ਦੇ ਨਾਂ ‘ਤੇ ਪੈਸੇ ਵਸੂਲੇ ਸਨ। ਉਸ ਨੇ ਬਜ਼ੁਰਗ ਨੂੰ ਇਹ ਕਹਿ ਕੇ ਡਰਾਇਆ ਗਿਆ ਸੀ ਕਿ ਉਸ ਦੇ ਖਿਲਾਫ ਗ੍ਰਿਫਤਾਰੀ ਦਾ ਵਾਰੰਟ ਜਾਰੀ ਕੀਤਾ ਗਿਆ ਹੈ, ਅਤੇ ਜੇਕਰ ਉਹ ਗ੍ਰਿਫਤਾਰੀ ਤੋਂ ਬਚਣਾ ਚਾਹੁੰਦਾ ਹੈ ਤਾਂ ਉਸਨੂੰ ਪੈਸੇ ਦੇਣੇ ਪੈਣਗੇ। ਗ੍ਰਿਫਤਾਰੀ ਦੇ ਨਾਂ ਤੋਂ ਡਰਦੇ ਇਸ ਬਜ਼ੁਰਗ ਨੇ 70 ਹਜ਼ਾਰ ਡਾਲਰ ਦੀ ਰਕਮ ਠੱਗੀ ਮਾਰਨ ਵਾਲੇ ਇੰਨਾਂ ਲੋਕਾਂ ਨੂੰ ਦਿੱਤੀ। ਹਾਲਾਂਕਿ, ਉਨ੍ਹਾਂ ਤੋਂ ਪੈਸੇ ਦੀ ਮੰਗ ਕੀਤੀ ਹੀ ਜਾਂਦੀ ਰਹੀ, ਅਤੇ ਆਖਰਕਾਰ ਪੀੜਤ ਨੇ ਕੇਸ ਨੂੰ ਸ਼ੱਕੀ ਸਮਝਦਿਆਂ, ਅਪਸ਼ਰ ਕਾਉਂਟੀ ਸ਼ੈਰਿਫ ਦੇ ਦਫਤਰ ਦੇ  ਨਾਲ ਸੰਪਰਕ ਕੀਤਾ।ਸ਼ਿਕਾਇਤ ਮਿਲਣ ‘ਤੇ ਪੁਲਿਸ ਨੇ ਪੀੜਤ ਤੋਂ 70 ਹਜ਼ਾਰ ਡਾਲਰ ਲੈਣ ਵਾਲੇ ਗਿਰੋਹ ਨੂੰ ਫੜਨ ਲਈ ਇਕ ਜਾਲ ਵਿਛਾਇਆ, ਉਨ੍ਹਾਂ ਦੀਆਂ ਫ਼ੋਨ ਕਾਲਾਂ ਵੀ ਪੁਲਿਸ ਨੇ ਸੁਣੀਆਂ ਅਤੇ ਇਸ ਗਿਰੋਹ ਦੇ ਵਿਅਕਤੀ ਨੂੰ ਪੈਸੇ ਲੈਣ ਲਈ ਪੀੜਤ ਦੇ ਘਰ ਬੁਲਾਇਆ ਗਿਆ। ਸ਼ੈਰਿਫ ਦਫਤਰ ਦੇ ਅਨੁਸਾਰ, ਦੇਵਾਂਗ ਪਟੇਲ ਪੈਸੇ ਇਕੱਠੇ ਕਰਨ ਲਈ ਪੀੜਤ ਦੇ ਘਰ ਜਦੋ ਆਇਆ, ਪੁਲਿਸ ਨੇ ਦੇਵਾਂਗ ਪਟੇਲ ਦਾ ਪਿੱਛਾ ਕੀਤਾ ਜਦੋਂ ਉਹ ਪੈਸੇ ਇਕੱਠੇ ਕਰ ਰਿਹਾ ਸੀ, ਅਤੇ ਉਸ ਨੂੰ ਸਟੇਟ ਹਾਈਵੇਅ 271 ‘ਤੇ ਰੋਕ ਕੇ ਗ੍ਰਿਫਤਾਰ ਕਰ ਲਿਆ ਗਿਆ। ਸ਼ੈਰਿਫ ਦਫਤਰ ਨੇ ਇਸ ਬਾਰੇ ਜਾਣਕਾਰੀ ਜਾਰੀ ਨਹੀਂ ਕੀਤੀ ਹੈ ਕਿ ਦੇਵਾਂਗ ਪਟੇਲ ਅਮਰੀਕੀ ਨਾਗਰਿਕ ਹੈ ਜਾਂ ਪਰਵਾਸੀ। ਦੇਵਾਂਗ ਪਟੇਲ ਮਈ 2024 ਤੋਂ ਹੁਣ ਤੱਕ ਗੈਰ-ਕਾਨੂੰਨੀ ਢੰਗ ਨਾਲ ਲੋਕਾਂ ਤੋਂ ਪੈਸੇ ਜਾਂ ਸੋਨਾ ਵਸੂਲਣ ਵਾਲੇ ਗਿਰੋਹ ਲਈ ਕੰਮ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਸੱਤਵਾਂ ਗੁਜਰਾਤੀ ਹੈ। ਮਈ ਵਿੱਚ ਹੀ, ਵੱਖ-ਵੱਖ ਮਾਮਲਿਆਂ ਵਿੱਚ, ਕੁੱਲ ਛੇ ਗੁਜਰਾਤੀਆਂ ਨੂੰ ਅਮਰੀਕੀ ਪੁਲਿਸ ਨੇ ਘੁਟਾਲੇ ਵਿੱਚ ਕਥਿਤ ਸ਼ਮੂਲੀਅਤ ਲਈ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਵਿੱਚੋਂ ਕੁਝ ਅਜੇ ਵੀ ਜੇਲ੍ਹ ਵਿੱਚ ਨਜ਼ਰਬੰਦ ਹਨ। ਦੇਵਾਂਗ ਪਟੇਲ ਤੇ ਸੈਕਿੰਡ ਡਿਗਰੀ ਫੈਲੋ ਹੋਣ ਦਾ ਦੋਸ਼ ਲਗਾਇਆ ਗਿਆ ਹੈ। ਜੇਕਰ ਅਦਾਲਤ ਵਿੱਚ ਉਸ ਤੇ ਲੱਗਾ ਦੋਸ਼ ਸਾਬਤ ਹੋ ਜਾਂਦਾ ਹੈ ਤਾਂ ਉਸ ਨੂੰ 20 ਸਾਲ ਤੱਕ ਦੀ ਕੈਦ ਹੋ ਸਕਦੀ ਹੈ।