Home » ਇਟਲੀ ‘ਚ ਪਹਿਲਾ ਭਾਰਤੀ ਮੂਲ ਦਾ ਨੌਜਵਾਨ ਬਣਿਆ ਡਾਕਟਰ…
Home Page News India India News World News World Sports

ਇਟਲੀ ‘ਚ ਪਹਿਲਾ ਭਾਰਤੀ ਮੂਲ ਦਾ ਨੌਜਵਾਨ ਬਣਿਆ ਡਾਕਟਰ…

Spread the news

ਇਟਲੀ ਵਿਚ ਵੱਸਦੇ ਭਾਰਤੀ ਭਾਈਚਾਰੇ ਦਾ ਨਾਮ ਹੋਰ ਉੱਚਾ ਕਰਨ ਲਈ ਡਾਕਟਰ ਰਮਨਜੀਤ ਸਿੰਘ  ਘੋਤੜਾ ਦਾ ਨਾਮ ਵੀ ਜੁੜ ਗਿਆ ਹੈ, ਜਿਸ ਨੇ ਇਟਲੀ ਵਿਚ ਰਹਿ ਕੇ ਇੰਗਲਿਸ਼ ਭਾਸ਼ਾ ਵਿਚ ਡਾਕਟਰ ਦੀ ਡਿਗਰੀ ਪ੍ਰਾਪਤ ਕੀਤੀ ਹੈ, ਇਸ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਸਵੰਤ  ਸਿੰਘ ਜੱਸੀ ਸੁਲਤਾਨੀਆ ਪਲਾਟ ਨੇ ਦੱਸਿਆ ਕਿ ਉਨ੍ਹਾਂ ਦੇ ਹੋਣਹਾਰ ਸਪੁੱਤਰ ਰਮਨਜੀਤ ਸਿੰਘ ਨੇ ਡਾਕਟਰ ਦੀ ਡਿਗਰੀ ਪ੍ਰਾਪਤ ਕਰਕੇ ਜਿਥੇ ਮਾਂ-ਬਾਪ ਦਾ ਨਾਮ ਰੋਸ਼ਨ ਕੀਤਾ ਹੈ ਉਥੇ ਹੀ ਭਾਰਤੀ ਭਾਈਚਾਰੇ ਦਾ ਨਾਮ ਵੀ ਰੋਸ਼ਨ ਕੀਤਾ ਹੈ, ਦੱਸ ਦੇਈਏ ਕਿ ਜਸਵੰਤ ਸਿੰਘ ਜੱਸੀ ਸੁਲਤਾਨੀਆ ਪਲਾਟ (ਚੀਕਾ- ਪਿਹੋਵਾ) ਵਾਲੇ ਜੋ ਕਿ ਇਟਲੀ ਵਿਚ ਪਿਛਲੇ 35 ਸਾਲ ਤੋਂ ਪ੍ਰੀਵਾਰ ਸਮੇਤ ਇਟਲੀ ਵਿਚ ਰਹਿ ਰਹੇ ਹਨ, ਉਨ੍ਹਾਂ ਨੇ ਆਪਣੇ ਬੱਚਿਆਂ ਦੀ ਪੜ੍ਹਾਈ ਵੱਲ਼ ਵਿਸ਼ੇਸ਼ ਧਿਆਨ ਦਿੱਤਾ,ਜਿਸ ਦੇ ਫਲਸਰੂਪ ਅੱਜ ਉਨ੍ਹਾਂ ਦਾ ਬੇਟਾ ਰਮਨਜੀਤ ਸਿੰਘ ਡਾਕਟਰ ਦੀ ਡਿਗਰੀ ਪ੍ਰਾਪਤ ਕਰ ਗਿਆ ਹੈ, ਉਂਨ੍ਹਾਂ ਨੇ ਖੁਸ਼ੀ ਨਾਲ ਦੱਸਦਿਆਂ ਕਿਹਾ ਕਿ ਭਾਵੇਂ ਕਿ ਉਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਸਾਰੇ ਪ੍ਰੀਵਾਰ ਨੂੰ ਇਟਲੀ ਵਿਚ ਸੈੱੇਟ ਕੀਤਾ ਹੈ ਪਰ ਅੱਜ ਜਦੋਂ ਉਨ੍ਹਾਂ ਦਾ ਬੇਟਾ ਡਾਕਟਰ ਬਣਿਆ ਹੈ ਤੇ ਉਨ੍ਹਾਂ ਨੂੰ ਮਣ੍ਹਾਂ ਮੂੰਹ ਖੁਸ਼ੀ ਹੈ, ਰਮਨਜੀਤ ਸਿੰਘ ਦੇ ਮੰਮੀ ਸ਼ਰਨਜੀਤ ਕੌਰ ਜੋ ਕਿ  ਹਮੇਸ਼ਾਂ ਗੁਰੂ ਘਰ ਆਉਂਦੇ ਹਨ ਤੇ ਬਹੁਤ ਹੀ  ਸੇਵਾ ਭਾਵਨਾ ਵਾਲੇ ਹਨ ਉਨ੍ਹਾਂ ਦੀ ਅਰਦਾਸਾਂ ਦੁਆਵਾਂ ਸਦਕਾ ਬੇਟੇ ਨੂੰ ਕਾਮਯਾਬੀ ਮਿਲੀ ਹੇੈ, ਵਾਹਿਗੁਰੂ ਪ੍ਰੀਵਾਰ ਨੂੰ ਹੋਰ ਕਾਮਯਾਬੀਆਂ ਬਖਸ਼ੇ  ਤੇ ਡਾਕਟਰ ਰਮਨਜੀਤ ਸਿੰਘ ਘੋਤੜਾ ਨੂੰ ਲੰਬੀਆਂ ਉਮਰਾਂ ਤੇ ਸੇਵਾ ਭਾਵਨਾ ਨਾਲ ਆਪਣੇ ਕਿੱਤੇ ਵਿਚ ਕਾਮਯਾਬੀਆਂ ਬਖਸ਼ੇ। ਸਮੁੱਚੇ ਭਾਰਤੀ ਭਾਈਚਾਰੇ ਵਲੋਂ ਪ੍ਰੀਵਾਰ ਨੂੰ ਵਧਾਈਆਂ ਦਾ ਤਾਂਤਾ ਜਾਰੀ ਹੈ ਜਿਥੇ ਉਨ੍ਹਾਂ ਨੂੰ ਇਟਲੀ ਵਿਚ ਵਧਾਈਆਂ ਮਿਲ ਰਹੀਆਂ ਹਨ ਉਥੇ ਹੀ ਉਨ੍ਹਾਂ ਦੇ ਪਿੰਡ ਸੁਲਤਾਨੀਆ ਪਲਾਟ (ਚੀਕਾ) ਵਿਖੇ ਵੀ ਰਮਨਜੀਤ  ਸਿੰਘ ਦੇ ਚਾਚਾ ਜੀ ਤੇ ਦਾਦੀ ਜੀ ਨੂੰ ਵਧਾਈਆਂ ਮਿਲ ਰਹੀਆ ਹਨ।ਰਮਨਜੀਤ ਸਿੰਘ ਘੋਤੜਾ ਨੇ ਡਾਕਟਰ ਦੀ ਡਿਗਰੀ ਪ੍ਰਾਪਤ ਕਰਕੇ ਜਿਥੇ ਆਪਣੇ ਮਾ-ਬਾਪ ਦਾ ਨਾਮ ਚਮਕਾਇਆ ਹੈ ਉਥੇ ਹੀ ਭਾਰਤੀ ਭਾਈਚਾਰੇ ਲਈ ਵੀ ਮਾਣ ਵਾਲੀ ਗੱਲ ਹੈ।