Home » ਅਮਰੀਕਾ ‘ਚ ਵੀ ਗਰਮੀ ਦਾ ਕਹਿਰ ,ਅਲਰਟ ਹੋਇਆ ਜਾਰੀ…
Home Page News India World World News

ਅਮਰੀਕਾ ‘ਚ ਵੀ ਗਰਮੀ ਦਾ ਕਹਿਰ ,ਅਲਰਟ ਹੋਇਆ ਜਾਰੀ…

Spread the news

ਭਾਰਤ ਹੀ ਨਹੀਂ, ਅਮਰੀਕਾ ਵੀ ਗਰਮੀ ਦੀ ਮਾਰ ਝੱਲ ਰਿਹਾ ਹੈ। ਹੀਟ ਵੇਬ ਨੂੰ ਦੇਖਦੇ ਹੋਏ ਅਮਰੀਕਾ ਨੇ ਮੰਗਲਵਾਰ ਨੂੰ ਕਰੋੜਾਂ ਲੋਕਾਂ ਲਈ ਸਿਹਤ ਅਲਰਟ ਜਾਰੀ ਕੀਤਾ ਹੈ। ਗਰਮੀ ਦੇ ਮੌਸਮ ਦੇ ਸ਼ੁਰੂਆਤੀ ਹਫ਼ਤੇ ’ਚ ਹੀ ਸ਼ਿਕਾਗੋ ਸਣੇ ਕਈ ਸ਼ਹਿਰਾਂ ’ਚ ਗਰਮੀ ਦੇ ਰਿਕਾਰਡ ਬਣ ਰਹੇ ਹਨ। ਫੀਨਿਕਸ ’ਚ ਸ਼ਨਿਚਰਵਾਰ ਨੂੰ ਤਾਪਮਾਨ 44.4 ਡਿਗਰੀ ਸੈਲਸੀਅਸ ਪੁੱਜ ਗਿਆ।ਮੱਧ-ਪੱਛਮ ਦੇ ਸੂਬਿਆਂ ’ਚ ਜ਼ਬਰਦਸਤ ਗਰਮੀ ਪੈਣੀ ਸ਼ੁਰੂ ਹੋ ਗਈ ਹੈ ਜਿਸ ਨੂੰ ਰਾਸ਼ਟਰੀ ਮੌਸਮ ਸੇਵਾ ਨੇ ਖ਼ਤਰਨਾਕ ਤੇ ਲੰਬੀ ਮਿਆਦ ਦੀ ਗਰਮੀ ਦੀ ਲਹਿਰ ਕਿਹਾ ਹੈ। ਇਸ ਦੇ ਘੱਟੋ-ਘੱਟ ਸ਼ੁੱਕਰਵਾਰ ਤੱਕ ਆਯੋਵਾ ਤੋਂ ਮਾਇਨੇ ਤੱਕ ਫੈਲਣ ਦਾ ਖ਼ਦਸ਼ਾ ਹੈ•। ਸ਼ਿਕਾਗੋ ਨੇ ਸੋਮਵਾਰ ਨੂੰ 36.1 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਾਲ 1957 ਦਾ ਰਿਕਾਰਡ ਤੋੜ ਦਿੱਤਾ। ਰਾਸ਼ਟਰੀ ਮੌਸਮ ਸੇਵਾ ਨੇ ਐਕਸ ’ਤੇ ਕੀਤੇ ਹੁੰਮਸ ਭਰੇ ਮੌਸਮ ਦੇ ਜਾਰੀ ਰਹਿਣ ਦਾ ਅਨੁਮਾਨ ਹੈ, ਇਹ ਇਸ ਹਫ਼ਤੇ ’ਚ 37.7 ਡਿਗਰੀ ਸੈਲਸੀਅਸ ਤੱਕ ਪੁੱਜ ਸਕਦਾ ਹੈ। ਅਮਰੀਕਾ ਨੇ ਪਿਛਲੇ ਸਾਲ ਵੀ ਸਾਲ 1936 ਤੋਂ ਬਾਅਦ ਰਿਕਾਰਡ ਦੋ ਦਿਨਾਂ ਤੱਕ ਅਸਧਾਰਨ ਗਰਮ ਮੌਸਮ ਦਜਾ ਸਾਹਮਣਾ ਕੀਤਾ ਸੀ। ਫੀਨਿਕਸ ’ਚ ਸਥਿਤੀ ਸਭ ਤੋਂ ਖ਼ਤਰਨਾਕ ਰਹੀ ਸੀ ਜਿੱਥੇ ਗਰਮੀ ਨਾਲ ਸਬੰਧਤ ਕਾਰਨਾਂ ਕਰ ਕੇ 645 ਲੋਕਾਂ ਦੀ ਮੌਤ ਹੋ ਗਈ ਸੀ ਜੋ ਇਕ ਰਿਕਾਰਡ ਸੀ। ਅਧਿਕਾਰੀਆਂ ਨੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ।