Home » ਆਕਲੈਂਡ ਦੇ ਡਾਕੂ ਕਬਾਬ ਦੇ ਕਰਮਚਾਰੀਆਂ ਨੇ ਬਿਨਾਂ ਤਨਖਾਹ ਦਿਨ ਵਿੱਚ 17 ਘੰਟੇ ਕੰਮ ਕਰਵਾਉਣ ਦੇ ਲਾਏ ਦੋਸ਼…
Home Page News New Zealand Local News NewZealand

ਆਕਲੈਂਡ ਦੇ ਡਾਕੂ ਕਬਾਬ ਦੇ ਕਰਮਚਾਰੀਆਂ ਨੇ ਬਿਨਾਂ ਤਨਖਾਹ ਦਿਨ ਵਿੱਚ 17 ਘੰਟੇ ਕੰਮ ਕਰਵਾਉਣ ਦੇ ਲਾਏ ਦੋਸ਼…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਨਿਊਜ਼ੀਲੈਂਡ ‘ਚ 19 ਭਾਰਤੀ ਪ੍ਰਵਾਸੀ ਕਾਮਿਆਂ ਤੋ ਆਕਲੈਂਡ ਦੇ ਰੈਸਟੋਰੈਂਟ ਚੇਨ ਡਾਕੂ ਕਬਾਬ ਵੱਲੋਂ ਬਿਨਾਂ ਤਨਖਾਹ ਦੇ 17 ਘੰਟੇ ਪ੍ਰਤੀ ਦਿਨ ਤੱਕ ਗੁਲਾਮਾਂ ਵਾਗ ਕੰਮ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ।ਪੀੜਤਾਂ ਨੇ ਦੱਸਿਆ ਕਿ ਉਹਨਾਂ ਵੱਲੋਂ $26,000 ਅਤੇ $60,000 ਦੇ ਵਿਚਕਾਰ ਕੰਮ ਦੇ ਵੀਜ਼ਾ ਲਈ ਭੁਗਤਾਨ ਕੀਤਾ ਗਿਆ ਸੀ।ਉਨ੍ਹਾਂ ਨੇ ਕਿਹਾ ਕਿ ਉਹਨਾਂ ਵੱਲੋ ਮਦਦ ਲਈ ਗੁਰਦਵਾਰਾ ਸਾਹਿਬ ਦੇ ਪ੍ਰਬੰਧਕਾਂ ਨਾਲ ਸੰਪਰਕ ਕੀਤਾ ਹੈ ਅਤੇ ਹੁਣ ਉਹਨਾਂ ਦੇ ਖਾਣ ਪੀਣ ਲਈ ਕਰਿਆਨੇ ਆਦਿ ਗੁਰਦਵਾਰਾ ਸਾਹਿਬ ਵੱਲੋਂ ਸਪਲਾਈ ਕੀਤਾ ਜਾ ਰਿਹਾ ਹੈ।ਵਪਾਰ, ਨਵੀਨਤਾ ਅਤੇ ਰੁਜ਼ਗਾਰ ਮੰਤਰਾਲੇ (Mbie) ਨੇ ਪੁਸ਼ਟੀ ਕੀਤੀ ਕਿ ਉਸਨੂੰ ਡਾਕੂ ਕਬਾਬ ਵਿਖੇ ਕਥਿਤ ਪ੍ਰਵਾਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ ਅਤੇ ਮਾਮਲਾ ਉਸਦੀ ਜਾਂਚ ਟੀਮ ਨੂੰ ਭੇਜਿਆ ਗਿਆ ਸੀ। ਡਾਕੂ ਕਬਾਬ ਦੇ ਪੂਰੇ ਆਕਲੈਂਡ ਵਿੱਚ ਪੰਜ ਆਉਟਲੈਟ ਹਨ। ਇਸ ਦੇ ਦੋ ਨਿਰਦੇਸ਼ਕਾਂ ਵਿੱਚੋਂ ਇੱਕ ਸੌਰਵ ਨਾਮ ਵਿਅਕਤੀ ਨੇ ਦੋਸ਼ਾਂ ਨੂੰ “ਬੇਬੁਨਿਆਦ” ਕਰਾਰ ਦਿੱਤਾ ਹੈ।