Home » ਸ਼ੇਖ ਹਸੀਨਾ ਨਾਲ ਮੁਲਾਕਾਤ ਮਗਰੋਂ PM ਮੋਦੀ ਬੋਲੇ- ਬੰਗਲਾਦੇਸ਼ੀ ਨਾਗਰਿਕਾਂ ਨੂੰ ਇਲਾਜ ਲਈ ਮਿਲੇਗਾ ਈ-ਵੀਜ਼ਾ…
Home Page News India India News

ਸ਼ੇਖ ਹਸੀਨਾ ਨਾਲ ਮੁਲਾਕਾਤ ਮਗਰੋਂ PM ਮੋਦੀ ਬੋਲੇ- ਬੰਗਲਾਦੇਸ਼ੀ ਨਾਗਰਿਕਾਂ ਨੂੰ ਇਲਾਜ ਲਈ ਮਿਲੇਗਾ ਈ-ਵੀਜ਼ਾ…

Spread the news

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਦਿੱਲੀ ਦੇ ਹੈਦਰਾਬਾਦ ਹਾਊਸ ‘ਚ ਵਫ਼ਦ ਪੱਧਰੀ ਬੈਠਕ ਕੀਤੀ। ਇਸ ਤੋਂ ਬਾਅਦ ਦੋਹਾਂ ਨੇਤਾਵਾਂ ਨੇ ਸਾਂਝਾ ਬਿਆਨ ਜਾਰੀ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੇ ਇਕ ਸਾਲ ਵਿਚ ਅਸੀਂ 10 ਵਾਰ ਮਿਲ ਚੁੱਕੇ ਹਾਂ ਪਰ ਅੱਜ ਦੀ ਮੁਲਾਕਾਤ ਖ਼ਾਸ ਹੈ। ਅਜਿਹਾ ਇਸ ਲਈ ਕਿਉਂਕਿ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਸਾਡੇ ਤੀਜੇ ਕਾਰਜਕਾਲ ਵਿਚ ਸਾਡੀ ਪਹਿਲੀ ਮਹਿਮਾਨ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਨਵੇਂ ਵਿਜ਼ਨ ਨਾਲ ਅੱਗੇ ਵਧਾਂਗੇ। ਬੈਠਕ ਮਗਰੋਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਬੰਗਲਾਦੇਸ਼ ਨਾਲ ਸਬੰਧਾਂ ਨੂੰ ਭਾਰਤ ਤਰਜ਼ੀਹ ਦਿੰਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਬੰਗਲਾਦੇਸ਼ ਗੰਗਾ ਜਲ ਸੰਧੀ ਦੀ ਸਮੀਖਿਆ ਕਰਨ ‘ਤੇ ਸਹਿਮਤ ਹੋਏ ਹਨ ਅਤੇ ਬੰਗਲਾਦੇਸ਼ ਤੋਂ ਮੈਡੀਕਲ ਲਈ ਭਾਰਤ ਆਉਣ ਵਾਲਿਆਂ ਲਈ ਈ-ਵੀਜ਼ਾ ਦੀ ਸਹੂਲਤ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੋਵੇਂ ਦੇਸ਼ ਡਿਜੀਟਲ ਤਕਨਾਲੋਜੀ, ਸਮੁੰਦਰੀ ਅਤੇ ਪੁਲਾੜ ਖੇਤਰ ਦੀਆਂ ਪਹਿਲਕਦਮੀਆਂ ਅਤੇ ਰੱਖਿਆ ਉਤਪਾਦਨ ਅਤੇ ਮਨੁੱਖੀ ਸਰੋਤ ਵਿਕਾਸ ਦੇ ਖੇਤਰ ਵਿਚ ਸਹਿਯੋਗ ਵਧਾਉਣ ਲਈ ਸਹਿਮਤ ਹੋਏ ਹਨ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ 2026 ਵਿਚ ਬੰਗਲਾਦੇਸ਼ ਘੱਟ ਵਿਕਸਿਤ ਦੇਸ਼ ਦੀ ਸ਼੍ਰੇਣੀ ਤੋਂ ਨਿਕਲ ਕੇ ਵਿਕਾਸਸ਼ੀਲ ਦੇਸ਼ ਬਣਨ ਜਾ ਰਿਹਾ ਹੈ।  ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਬੰਗਲਾਦੇਸ਼ ਨੇ ਪਿਛਲੇ ਇਕ ਹੀ ਸਾਲ ਵਿਚ ਇਕੱਠੇ ਮਿਲ ਕੇ ਲੋਕ ਕਲਿਆਣ ਦੇ ਕਈ ਮਹੱਤਵਪੂਰਨ ਯੋਜਨਾਵਾਂ ਨੂੰ ਪੂਰਾ ਕੀਤਾ ਹੈ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਗੰਗਾ ਨਦੀ ‘ਤੇ ਦੁਨੀਆ ਦੀ ਸਭ ਤੋਂ ਲੰਬੀ ਰਿਵਰ ਕਰੂਜ਼ ਸਫ਼ਲਤਾਪੂਰਵਕ ਪੂਰੀ ਹੋ ਚੁੱਕੀ ਹੈ। ਭਾਰਤ ਅਤੇ ਬੰਗਲਾਦੇਸ਼ ਵਿਚ ਪਹਿਲੀ ਕਰਾਸ ਬਾਰਡਰ ਮੈਤਰੀ ਪਾਈਪਲਾਈਨ ਪੂਰੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਿਰਫ ਇਕ ਸਾਲ ਵਿਚ ਇੰਨੇ ਸਾਰੇ ਖੇਤਰਾਂ ਵਿਚ ਇੰਨੀ ਵੱਡੀ ਪਹਿਲ ਨੂੰ ਲਾਗੂ ਕਰਨਾ ਸਾਡੇ ਸਬੰਧਾਂ ਦੀ ਗਤੀ ਅਤੇ ਪੈਮਾਨੇ ਨੂੰ ਦਰਸਾਉਂਦਾ ਹੈ। PM ਮੋਦੀ ਦੇ ਸੰਬੋਧਨ ਦੀਆਂ ਖ਼ਾਸ ਗੱਲਾਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਹਸੀਨਾ ਨਾਲ ਗੱਲਬਾਤ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਇਲਾਜ ਲਈ ਬੰਗਲਾਦੇਸ਼ ਤੋਂ ਭਾਰਤ ਆਉਣ ਵਾਲੇ ਲੋਕਾਂ ਲਈ ਈ-ਮੈਡੀਕਲ ਵੀਜ਼ਾ ਸਹੂਲਤ ਸ਼ੁਰੂ ਕਰੇਗਾ।   ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਅੱਜ ਸ਼ਾਮ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਮੈਚ ਲਈ ਦੋਵਾਂ ਟੀਮਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਬੰਗਲਾਦੇਸ਼ ਭਾਰਤ ਦਾ ਸਭ ਤੋਂ ਵੱਡਾ ਵਿਕਾਸ ਭਾਈਵਾਲ  ਹੈ ਅਤੇ ਅਸੀਂ ਬੰਗਲਾਦੇਸ਼ ਨਾਲ ਆਪਣੇ ਸਬੰਧਾਂ ਨੂੰ ਸਭ ਤੋਂ ਵੱਧ ਤਰਜੀਹ ਦਿੰਦੇ ਹਾਂ। ਦੋਹਾਂ ਦੇਸ਼ਾਂ ਨੇ ਸੰਪਰਕ, ਵਣਜ ਅਤੇ ਸਹਿਯੋਗ ਨੂੰ ਆਪਣਾ ਫੋਕਸ ਰੱਖਿਆ ਹੈ। ਪਿਛਲੇ 10 ਸਾਲਾਂ ਵਿਚ ਅਸੀਂ 1965 ਤੋਂ ਪਹਿਲਾਂ ਦੀ ਕਨੈਕਟੀਵਿਟੀ ਨੂੰ ਬਹਾਲ ਕੀਤਾ ਹੈ। ਹੁਣ ਅਸੀਂ ਡਿਜੀਟਲ ਅਤੇ ਐਨਰਜੀ ਕਨੈਕਟੀਵਿਟੀ ‘ਤੇ ਹੋਰ ਵੀ ਜ਼ਿਆਦਾ ਧਿਆਨ ਦੇਵਾਂਗੇ, ਜਿਸ ਨਾਲ ਦੋਵਾਂ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਨੂੰ ਹੁਲਾਰਾ ਮਿਲੇਗਾ।  54 ਨਦੀਆਂ ਭਾਰਤ ਅਤੇ ਬੰਗਲਾਦੇਸ਼ ਨੂੰ ਜੋੜਦੀਆਂ ਹਨ। ਅਸੀਂ ਹੜ੍ਹ ਪ੍ਰਬੰਧਨ, ਅਗਾਊਂ ਚੇਤਾਵਨੀ ਅਤੇ ਪੀਣ ਵਾਲੇ ਪਾਣੀ ਦੇ ਪ੍ਰੋਜੈਕਟਾਂ ‘ਤੇ ਸਹਿਯੋਗ ਕੀਤਾ ਹੈ।  ਬੰਗਲਾਦੇਸ਼ ‘ਚ ਤੀਸਤਾ ਨਦੀ ਦੀ ਸੰਭਾਲ ਅਤੇ ਪ੍ਰਬੰਧਨ ਲਈ, ਇਕ ਤਕਨੀਕੀ ਟੀਮ ਜਲਦੀ ਹੀ ਬੰਗਲਾਦੇਸ਼ ਦਾ ਦੌਰਾ ਕਰੇਗੀ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਹਸੀਨਾ ਨਾਲ ਗੱਲਬਾਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਰੱਖਿਆ ਸਹਿਯੋਗ ਵਧਾਉਣ ‘ਤੇ ਵਿਆਪਕ ਚਰਚਾ ਕੀਤੀ ਹੈ।