Home » ਨਹਿਰ ‘ਚ ਨਹਾਉਣ ਗਏ ਪਿਓ-ਪੁੱਤ ਦੀ ਡੁੱਬਣ ਕਾਰਨ ਮੌ.ਤ…
Home Page News India India News

ਨਹਿਰ ‘ਚ ਨਹਾਉਣ ਗਏ ਪਿਓ-ਪੁੱਤ ਦੀ ਡੁੱਬਣ ਕਾਰਨ ਮੌ.ਤ…

Spread the news

ਘੱਗਰ ਬ੍ਰਾਂਚ ਨਹਿਰ ਵਿੱਚ ਬੀਤੇ ਕੱਲ੍ਹ ਲਹਿਰਾਗਾਗਾ ਦੇ ਪ੍ਰਿੰਟਿੰਗ ਪ੍ਰੈਸ ਦੇ ਮਾਲਕ ਲਲਿਤ ਦੀ ਮੌਤ ਹੋ ਜਾਣ ਸਬੰਧੀ ਖ਼ਬਰ ਦੀ ਸਿਆਹੀ ਅਜੇ ਸੁੱਕੀ ਨਹੀਂ, ਅੱਜ ਫੇਰ ਇਸ ਲੰਘਦੀ ਘੱਗਰ ਬਰਾਂਚ ਨਹਿਰ ਵਿੱਚ ਪਿਓ ਪੁੱਤਰ ਦੀ ਡੁੱਬਣ ਕਾਰਨ ਮੌਤ ਹੋ ਗਈ।ਮਿਲੀ ਜਾਣਕਾਰੀ ਅਨੁਸਾਰ ਦੁਪਹਿਰ ਸਮੇਂ ਤ੍ਰਿਲੋਕ ਸਿੰਘ ਅਤੇ ਉਸ ਦਾ ਪੁੱਤਰ ਪ੍ਰਿੰਸ ਇਸ ਨਹਿਰ ਵਿੱਚ ਨਹਾਉਣ ਗਏ ਸਨ, ਜਿਨ੍ਹਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਮੌਕੇ ਉੱਤੇ ਥਾਣਾ ਲਹਿਰਾ ਦੀ ਪੁਲਿਸ ਅਤੇ ਹੋਰ ਇਨ੍ਹਾਂ ਦੇ ਸਬੰਧੀ ਅਤੇ ਦੋਸਤ ਭਾਲ ਵਿੱਚ ਲੱਗੇ ਹੋਏ ਸਨ। ਇੱਥੇ ਇਹ ਵੀ ਦੱਸਿਆ ਜਾਂਦਾ ਹੈ, ਕਿ ਤਰਲੋਕ ਸਿੰਘ ਦੇ ਤਿੰਨ ਬੇਟੀਆਂ ਹਨ ਅਤੇ ਇਹ ਦੇਰ ਬਾਅਦ ਹੋਇਆ ਇਕਲੌਤਾ ਪੁੱਤਰ ਸੀ ਪ੍ਰਿੰਸ। ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਤ੍ਰਿਲੋਕ ਸਿੰਘ ਅਤੀ ਗ਼ਰੀਬ ਪਰਿਵਾਰ ਨਾਲ ਸਬੰਧਤ ਸਨ। ਪਹਿਲਾਂ ਇਹ ਛੋਟਾ ਹਾਥੀ ਚਲਾਉਂਦਾ ਸੀ, ਹੁਣ ਕਿਸੇ ਦੇ ਟਰੈਕਟਰ ਉੱਤੇ ਡਰਾਈਵਰੀ ਕਰਦਾ ਸੀ, ਅਤੇ ਉਸ ਦੀ ਘਰਵਾਲੀ ਕਿਸੇ ਦੇ ਘਰ ਬੱਚੇ ਸਾਂਭ ਕੇ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਚਲਾਉਂਦੀ ਸੀ।