Home » ਆਸਟ੍ਰੇਲੀਆ ‘ਚ ਪੰਜਾਬੀ ਨੌਜਵਾਨ ਦੀ ਭੇਦਭਰੇ ਹਲਾਤਾਂ ਵਿੱਚ ਮੌ.ਤ,ਮਾਪਿਆ ਨੇ ਨੂੰਹ ‘ਤੇ ਜਤਾਇਆ ਸ਼ੱਕ…
Home Page News India NewZealand World

ਆਸਟ੍ਰੇਲੀਆ ‘ਚ ਪੰਜਾਬੀ ਨੌਜਵਾਨ ਦੀ ਭੇਦਭਰੇ ਹਲਾਤਾਂ ਵਿੱਚ ਮੌ.ਤ,ਮਾਪਿਆ ਨੇ ਨੂੰਹ ‘ਤੇ ਜਤਾਇਆ ਸ਼ੱਕ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਇਸ ਸਾਲ ਫਰਵਰੀ ਮਹੀਨੇ ਵਿੱਚ ਆਸਟ੍ਰੇਲੀਆ ਆਏ 30 ਸਾਲਾ ਪੰਜਾਬੀ ਨੌਜਵਾਨ ਨਵਨਿੰਦਰ ਸਿੰਘ, ਦੀ ਭੇਦਭਰੇ ਹਲਾਤਾਂ ਵਿੱਚ ਮੌਤ ਹੋਣ ਦੀ ਮੰਦਭਾਗੀ ਖਬਰ ਹੈ।ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਨੌਜਵਾਨ ਦੇ ਮਾਪੇ ਇਸ ਮਾਮਲੇ ਵਿੱਚ ਨਵਨਿੰਦਰ ਦੀ ਮੌਤ ਦਾ ਕਾਰਨ ਉਸਦੀ ਪਤਨੀ ਕੁਲਵਿੰਦਰ ਕੌਰ ਨੂੰ ਦੱਸ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹਨਾਂ ਦੀ ਨੂੰਹ ਕੁਲਵਿੰਦਰ ਕੌਰ ਨੂੰ ਲੱਖਾਂ ਰੁਪਏ ਖਰਚ 2019 ਵਿੱਚ ਸਟੱਡੀ ਵੀਜੇ ‘ਤੇ ਆਸਟ੍ਰੇਲੀਆ ਭੇਜਿਆ ਸੀ ਤੇ ਉਸਤੋਂ ਬਾਅਦ ਇਸ ਸਾਲ ਨਵਨਿੰਦਰ, ਕੁਲਵਿੰਦਰ ਕੋਲ ਆਇਆ ਸੀ ਤਾਂ ਕੁਲਵਿੰਦਰ ਨੇ ਇੱਕਠਿਆਂ ਰਹਿਣ ਤੋਂ ਮਨਾ ਕਰ ਦਿੱਤਾ ਤੇ ਨਵਨਿੰਦਰ ਨੂੰ ਧਮਕੀਆਂ ਵੀ ਦਿੱਤੀਆਂ, ਜਿਸ ਕਾਰਨ ਨਵਨਿੰਦਰ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ।ਨਵਨਿੰਦਰ ਦੀ ਮਾਤਾ ਜੀ ਅਨੁਸਾਰ ਉਨ੍ਹਾਂ ਦੀ ਨੂੰਹ ਕੁਲਵਿੰਦਰ ਕੌਰ, ਨਵਨਿੰਦਰ ਦੀ ਮੌਤ ਦਾ ਕਾਰਨ ਹੈ।ਇਸ ਮਾਮਲੇ ਸਬੰਧੀ ਅਗਲੇਰੀ ਜਾਂਚ ਜਾਰੀ ਹੈ।